ਰੂਸ-ਯੂਕਰੇਨ ਯੁੱਧ : ਏਅਰ ਅਲਰਟ ਦਾ ਐਲਾਨ, ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼

by jaskamal

ਨਿਊਜ਼ ਡੈਸਕ : ਯੁੱਧ ਪ੍ਰਭਾਵਿਤ ਯੂਕ੍ਰੇਨ ਦੀ ਰਾਜਧਾਨੀ ਕੀਵ 'ਚ ਤੇ ਇਸਦੇ ਆਲੇ-ਦੁਆਲੇ ਬੁੱਧਵਾਰ ਸਵੇਰੇ ਇਕ ਹਵਾਈ ਅਲਰਟ ਦਾ ਐਲਾਨ ਕੀਤਾ ਗਿਆ, ਜਿਸ 'ਚ ਵਸਨੀਕਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ। ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਕਸੀ ਕੁਲੇਬਾ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਕੀਵ ਖੇਤਰ 'ਚ ਹਵਾਈ ਚੇਤਾਵਨੀ, ਮਿਜ਼ਾਈਲ ਹਮਲੇ ਦਾ ਖਤਰਾ ਹੈ। ਹਰ ਕਿਸੇ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣਾ ਚਾਹੀਦਾ ਹੈ। 

ਯੂਕਰੇਨ 'ਤੇ ਹਮਲਾ ਕਰਨ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰੂਸੀ ਫ਼ੌਜਾਂ ਦੇਸ਼ ਦੇ ਸਮੁੰਦਰੀ ਤੱਟ 'ਤੇ ਅੱਗੇ ਵਧ ਚੁੱਕੀਆਂ ਹੈ। ਅਜ਼ੋਵ ਸਾਗਰ 'ਤੇ ਸਥਿਤ ਮਾਰੀਉਪੋਲ ਨੂੰ ਕਈ ਦਿਨਾਂ ਤੋਂ ਰੂਸੀ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਹੈ ਅਤੇ 430,000 ਲੋਕਾਂ ਦੇ ਸ਼ਹਿਰ ਵਿਚ ਮਨੁੱਖੀ ਸੰਕਟ ਵਧ ਰਿਹਾ ਹੈ। ਜਾਣਕਾਰੀ ਹੈ ਕਿ ਦੋ ਹਫ਼ਤਿਆਂ ਤੋਂ ਚੱਲ ਰਹੀ ਇਸ ਲੜਾਈ 'ਚ ਦੇਸ਼ ਭਰ 'ਚ ਫ਼ੌਜੀ ਤੇ ਆਮ ਨਾਗਰਿਕਾਂ ਸਮੇਤ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।