ਰੂਸ-ਯੂਕਰੇਨ ਯੁੱਧ : ਜੰਗ ਦੌਰਾਨ ਰੂਸ ਦੇ ਇਸ ਚੋਟੀ ਦੇ ਜਨਰਲ ਦੀ ਮੌਤ

by jaskamal

ਨਿਊਜ਼ ਡੈਸਕ : ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਨੂੰ ਅੱਜ ਕਾਫੀ ਦਿਨ ਹੋ ਗਏ ਹਨ। ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਮਹਾਸੰਗਰਾਮ ਵਿਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਕਈ ਜਵਾਨ ਸ਼ਹੀਦ ਹੋਏ ਹਨ। ਇਸੇ ਕੜੀ ਤਹਿਤ ਰੂਸ ਦੀ ਸੱਤਵੀਂ ਏਅਰਬੋਰਨ ਡਿਵੀਜ਼ਨ ਦੇ ਕਮਾਂਡਿੰਗ ਜਨਰਲ ਮੇਜਰ ਜਰਨਲ ਆਂਦ੍ਰੇ ਸੁਖੋਵੇਤਸਕੀ ਦੀ ਯੂਕਰੇਨ 'ਚ ਲੜਾਈ ਦੌਰਾਨ ਇਸ ਹਫ਼ਤੇ ਮੌਤ ਹੋ ਗਈ। ਦੱਖਣੀ ਰੂਸ ਦੇ ਕ੍ਰਾਸਨੋਦਰ ਖੇਤਰ 'ਚ ਸਥਾਨਕ ਅਧਿਕਾਰੀਆਂ ਦੇ ਇਕ ਸੰਗਠਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਸ ਹਾਲਾਤ 'ਚ ਹੋਈ।

ਸੁਖੋਵੇਤਸਕੀ 47 ਸਾਲਾ ਦੇ ਸਨ ਤੇ ਉਨ੍ਹਾਂ ਨੇ ਇਕ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਪਲਾਟੂਨ ਕਮਾਂਡਰ ਦੇ ਤੌਰ 'ਤੇ ਫੌਜ 'ਚ ਸੇਵਾ ਸ਼ੁਰੂ ਕੀਤੀ ਸੀ ਤੇ ਲੀਡਰਸ਼ਿਪ ਦੀਆਂ ਕਈ ਭੂਮਿਕਾਵਾਂ ਸੰਭਾਲਣ ਤੋਂ ਬਾਅਦ ਤੇਜ਼ੀ ਨਾਲ ਜਨਰਲ ਦੇ ਅਹੁਦੇ ਤੱਕ ਪਹੁੰਚੇ ਸਨ। ਰੂਸ-ਯੂਕਰੇਨ ਵਿਚਕਾਰ ਚੱਲ ਰਹੇ ਯੁੱਧ ਦਰਮਿਆਨ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ ਕਿਹੜੇ ਹਾਲਾਤ ਵਿਚ ਉਨ੍ਹਾਂ ਦਾ ਜਾਨ ਗਈ ਹੈ ਇਸ ਬਾਰੇ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।