ਰੂਸ-ਯੂਕਰੇਨ ਯੁੱਧ : ਰੂਸ ਨੇ ਫੇਸਬੁੱਕ ਦੀ ਵਰਤੋਂ ‘ਤੇ ਲਾਈ ‘ਅੰਸ਼ਿਕ ਪਾਬੰਦੀ’

by jaskamal

ਨਿਊਜ਼ ਡੈਸਕ ਸੋਸ਼ਲ : ਮੀਡੀਆ ਪਲੇਟਫਾਰਮ ਫੇਸਬੁੱਕ ਨੇ ਹਾਲ ਹੀ 'ਚ ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਦੇ ਮੱਦੇਨਜ਼ਰ ਕ੍ਰੈਮਲਿਨ ਸਮਰਥਿਤ ਮੀਡੀਆ 'ਤੇ ਰੋਕ ਲਗਾ ਦਿੱਤੀ ਸੀ। ਹੁਣ ਰੂਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫੇਸਬੁੱਕ 'ਤੇ 'ਅੰਸ਼ਿਕ ਪਾਬੰਦੀ' ਲਾਉਣ ਦੀ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਦੀ ਲੜਾਈ ਗੰਭੀਰ ਹੋ ਗਈ ਹੈ।

ਰੂਸੀ ਫੌਜ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ 'ਚ ਕਈ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਯੂਕਰੇਨ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਨਾਲ ਹੁਣ ਤੱਕ 157 ਲੋਕ ਮਾਰੇ ਜਾ ਚੁੱਕੇ ਹਨ।