ਰੂਸ-ਯੂਕਰੇਨ ਯੁੱਧ : ਰੂਸ ਨੇ ਯੂਕਰੇਨ ਦੇ ਜ਼ਪੋਰੀਜ਼ੀਆ ਪ੍ਰਮਾਣੂ ਪਲਾਂਟ ‘ਤੇ ਕੀਤਾ ਕਬਜ਼ਾ

by jaskamal

ਨਿਊਜ਼ ਡੈਸਕ : ਰੂਸ-ਯੂਕਰੇਵ ਵਿਚਕਾਰ ਚੱਲ ਰਹੀ ਜੰਗ ਦਾ ਅੱਜ ਨੌਵਾਂ ਦਿਨ ਹੈ। ਰੂਸ ਦੀ ਬੰਬਾਰੀ 'ਚ ਹੁਣ ਤਕ 10 ਤੋਂ ਵੱਧ ਸ਼ਹਿਰ ਤਬਾਹ ਹੋ ਚੁੱਕੇ ਹਨ। ਰੂਸੀ ਫੌਜ ਕਾਲੇ ਸਾਗਰ ਦੇ ਯੂਕਰੇਨੀ ਕੋਸਟਗਾਰਡ ਦੇ ਨੇੜੇ ਪਹੁੰਚ ਗਈ ਹੈ। ਇੱਥੇ ਰੂਸ ਕਿਸੇ ਵੀ ਸਮੇਂ ਮਾਈਕੋਲੀਵ ਕੋਸਟ ਗਾਰਡ 'ਤੇ ਹਮਲਾ ਕਰ ਸਕਦਾ ਹੈ। ਇਸ ਦੇ ਨਾਲ ਹੀ ਪੈਂਟਾਗਨ ਨੇ ਦਾਅਵਾ ਕੀਤਾ ਹੈ ਕਿ ਕਰੀਬ 1.5 ਲੱਖ ਰੂਸੀ ਫੌਜੀਆਂ ਨੇ ਕੀਵ ਤੇ ਖਾਰਕਿਵ ਨੂੰ ਵੀ ਘੇਰਾ ਪਾ ਲਿਆ ਹੈ।

ਰੂਸ ਦੇ ਫੌਜੀਆਂ ਵੱਲੋਂ ਕਾਰਵਾਈ ਜਾਰੀ ਹੈ ਤੇ ਰੂਸ ਨੇ ਯੂਕਰੇਨ ਦੇ ਜ਼ਪੋਰੀਜ਼ੀਆ ਪਰਮਾਣੂ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਪਲਾਂਟ ਹੈ। ਇਸ 'ਤੇ ਰੂਸੀ ਫੌਜ ਨੇ ਬੰਬਾਰੀ ਕੀਤੀ ਸੀ, ਜਿਸ ਤੋਂ ਬਾਅਦ ਪਲਾਂਟ ਦੀ ਇਮਾਰਤ 'ਚੋਂ ਧੂੰਆਂ ਨਿਕਲ ਰਿਹਾ ਸੀ, ਜਿਸ ਕਾਰਨ ਰੇਡੀਏਸ਼ਨ ਫੈਲਣ ਦਾ ਡਰ ਸਤਾਉਣ ਲੱਗਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਜੇਕਰ ਪਰਮਾਣੂ ਪਾਵਰ ਪਲਾਂਟ `ਤੇ ਹਮਲਾ ਹੋਇਆ ਤਾਂ ਪੂਰਾ ਯੂਰਪ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਰਮਾਣੂ ਪਾਵਰ ਸਟੇਸ਼ਨ 'ਤੇ ਤਬਾਹੀ ਨਾਲ ਯੂਰਪ ਨੂੰ ਤਬਾਹ ਨਹੀਂ ਕਰਨਾ ਚਾਹੀਦਾ।