ਰੂਸ-ਯੂਕਰੇਨ ਯੁੱਧ : ਯੂਕਰੇਨ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਹੋਈਆਂ ਹੈਕ, ਹੋ ਸਕਦੈ ਵੱਡਾ ਹਮਲਾ

by jaskamal

ਨਿਊਜ਼ ਡੈਸਕ : ਯੂਕਰੇਨ ਤੇ ਰੂਸ (ਯੂਕਰੇਨ-ਰੂਸ ਯੁੱਧ) 'ਚ ਚੱਲ ਰਹੇ ਸੰਕਟ ਦੇ ਵਿਚਕਾਰ, ਯੂਕਰੇਨ ਦੀਆਂ ਕਈ ਪ੍ਰਮੁੱਖ ਸਰਕਾਰੀ ਵੈਬਸਾਈਟਾਂ ਨੂੰ ਹਮਲਾਵਰਾਂ ਵੱਲੋਂ ਹੈਕ ਕਰ ਲਿਆ ਗਿਆ ਹੈ। ਤਾਜ਼ਾ ਰਿਪੋਰਟ ਅਨੁਸਾਰ, ਯੂਕਰੇਨ ਦੇ ਕੈਬਨਿਟ ਮੰਤਰੀ ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਸਿੱਖਿਆ ਮੰਤਰਾਲੇ, ਬੁਨਿਆਦੀ ਢਾਂਚੇ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਸਮੇਤ ਕਈ ਵੈਬਸਾਈਟਾਂ ਨੂੰ ਹੈਕ ਜਾਂ ਬੰਦ ਕਰ ਦਿੱਤਾ ਗਿਆ ਹੈ। ਜਦਕਿ ਸੀਐੱਨਐੱਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ "ਯੂਕਰੇਨ 'ਚ ਸੈਂਕੜੇ ਕੰਪਿਊਟਰਾਂ 'ਤੇ ਇਕ ਡਾਟਾ ਵ੍ਹਾਈਪਿੰਗ ਵਾਲਾ ਟੂਲ ਮਿਲਿਆ ਹੈ"।

ਸੁਰੱਖਿਆ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਰੂਸ ਵੱਲੋਂ ਇਕ ਸਾਈਬਰ ਹਮਲਾ ਕੀਤਾ ਗਿਆ ਹੈ। ਯੂਕਰੇਨ ਦੀਆਂ ਇਨ੍ਹਾਂ ਸਰਕਾਰੀ ਵੈੱਬਸਾਈਟਾਂ ਨੂੰ ਹੈਕ ਕਰਨ ਲਈ ਡਾਟਾ ਵ੍ਹਾਈਪਿੰਗ ਟੂਲ ਦੀ ਵਰਤੋਂ ਕੀਤੀ ਗਈ ਹੈ। ਸੁਰੱਖਿਆ ਮਾਹਿਰਾਂ ਮੁਤਾਬਕ ਇਹ ਸਾਫਟਵੇਅਰ ਬਹੁਤ ਖ਼ਤਰਨਾਕ ਹੈ, ਜਿਸ ਦੀ ਮਦਦ ਨਾਲ ਲੈਪਟਾਪ ਅਤੇ ਕੰਪਿਊਟਰ ਦੀਆਂ ਸਾਰੀਆਂ ਫਾਈਲਾਂ ਨੂੰ ਮਿਟਾਇਆ ਜਾ ਸਕਦਾ ਹੈ।