ਰੂਸ-ਯੂਕਰੇਨ ਯੁੱਧ : ਯੂਕਰੇਨ ਵੱਲੋਂ ਰੂਸ ਦੇ 3500 ਫ਼ੌਜੀ ਮਾਰਨ ਤੇ ਸੈਂਕੜੇ ਬੰਦੀ ਬਣਾਉਣ ਦਾ ਦਾਅਵਾ

by jaskamal

ਨਿਊਜ਼ ਡੈਸਕ : ਰੂਸ ਵੱਲੋਂ ਯੂਕਰੇਨ 'ਤੇ ਹਮਲੇ ਕਾਰਨ ਸੈਂਕੜੇ ਫ਼ੌਜੀ ਮਾਰੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਰੂਸ ਵੀ ਯੂਕਰੇਨ ਦੇ ਫ਼ੌਜੀ ਮਾਰੇ ਜਾਣ ਦੇ ਦਾਅਵੇ ਕਰ ਰਿਹਾ ਹੈ ਤੇ ਯੂਕਰੇਨ ਵੀ ਰੂਸ ਦੇ ਫੌਜੀ ਮਾਰੇ ਜਾਣ ਦੇ ਦਾਅਵੇ ਕਰ ਰਿਹਾ ਹੈ। ਰੂਸੀ ਫ਼ੌਜਾਂ ਨੂੰ ਇਲਾਕੇ ਦੀ ਜਾਣਕਾਰੀ ਨਾ ਹੋਣ ਅਤੇ ਯੂਕਰੇਨੀ ਫ਼ੌਜ ਵੱਲੋਂ ਦਿੱਤੇ ਜਾ ਰਹੇ ਜਵਾਬ ਕਾਰਨ ਕੀਵ 'ਚ ਅੱਗੇ ਵਧਣ ਵਿੱਚ ਮੁਸ਼ਕਲ ਆ ਰਹੀ ਹੈ।

ਉਧਰ ਯੂਕਰੇਨ ਮੁਤਾਬਕ ਰੂਸ ਦੇ 3500 ਜਵਾਨ ਮਾਰੇ ਗਏ ਹਨ ਜਦਕਿ 200 ਜਵਾਨਾਂ ਨੂੰ ਬੰਦੀ ਬਣਾਇਆ ਗਿਆ ਹੈ। ਮੁਲਕ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੇਂਸਕੀ ਨੇ ਅਮਰੀਕਾ ਵੱਲੋਂ ਉਸ ਨੂੰ ਸੁਰੱਖਿਅਤ ਕੱਢਣ ਦੀ ਦਿੱਤੀ ਗਈ ਪੇਸ਼ਕਸ ਨੂੰ ਇਹ ਆਖਦਿਆਂ ਨਕਾਰ ਦਿੱਤਾ ਹੈ ਕਿ ਉਹ ਮੁਲਕ ਵਿਚ ਰਹਿ ਕੇ ਹੀ ਲੜਨਗੇ।

More News

NRI Post
..
NRI Post
..
NRI Post
..