ਰੂਸ-ਯੂਕਰੇਨ ਯੁੱਧ : ਯੂਕਰੇਨ ਨੇ ਕੌਮਾਂਤਰੀ ਅਦਾਲਤ ‘ਚ ਰੂਸ ਖ਼ਿਲਾਫ਼ ਕੀਤਾ ਕੇਸ

by jaskamal

ਨਿਊਜ਼ ਡੈਸਕ : ਰੂਸ ਵੱਲੋਂ ਯੂਕਰੇਨ 'ਤੇ ਕੀਤੇ ਗਏ ਹਮਲੇ ਕਾਰਨ ਯੂਕਰੇਨ 'ਚ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ। ਇਸ ਦੌਰਾਨ ਯੂਕਰੇਨ ਨੇ ਹੇਗ 'ਚ ਸਥਿਤ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਰੂਸ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਯੂਕਰੇਨ ਦੇ ਰਾਸ਼ਟਪਤੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੋਰਟ ਆਫ ਜਸਟਿਸ ਜਲਦ ਹੀ ਰੂਸ ਨੂੰ ਜੰਗਬੰਦੀ ਹੁਕਮ ਜਾਰੀ ਕਰੇਗਾ।

ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਇਸ ਦੇ ਟਰਾਇਲ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਦਾਲਤ ਇਸ ਸਬੰਧੀ ਪੱਕਾ ਤੇ ਫੌਰੀ ਫ਼ੈਸਲਾ ਸੁਣਾਏਗੀ। ਉਨ੍ਹਾਂ ਨੇ ਕੋਰਟ ਨੂੰ ਅਪੀਲ ਕੀਤੀ ਕਿ ਰੂਸ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਤਾਂ ਕਿ ਅੱਗੇ ਹੋਰ ਨੁਕਸਾਨ ਨਾਲ ਝੱਲਣਾ ਪਵੇ। ਰੂਸ ਦੇ ਤਰਜਮਾਨ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਯੂਕਰੇਨ ਵੱਲੋਂ ਵਾਰਤਾ ਤੋਂ ਇਨਕਾਰ ਕੀਤੇ ਜਾਣ ਮਗਰੋਂ ਫ਼ੌਜ ਨੇ ਮੁੜ ਕਾਰਵਾਈ ਕਰਦਿਆਂ ਹਮਲੇ ਤੇਜ਼ ਕਰ ਦਿੱਤੇ ਹਨ।

ਓਧਰ ਯੂਕਰੇਨੀ ਫ਼ੌਜ ਮੁਤਾਬਕ ਰੂਸ ਦੇ 14 ਜਹਾਜ਼, 8 ਹੈਲੀਕਾਪਟਰ, 102 ਟੈਂਕ, 536 ਬੀਬੀਐੱਮ, 15 ਭਾਰੀ ਮਸ਼ੀਨਗੰਨਾਂ ਤੇ ਇਕ ਬੀਯੂਕੇ ਮਿਜ਼ਾਈਲ ਨਸ਼ਟ ਕੀਤੀਆਂ ਗਈਆਂ ਹਨ।