ਰੂਸ-ਯੂਕਰੇਨ ਯੁੱਧ: ਦੋਨਾਂ ਦੇਸ਼ਾਂ ‘ਚੋ ਕਿਸਦੀ ਫੌਜ ਹੈ ਕਿੰਨੀ ਤਾਕਤਵਰ…!

by jaskamal

ਨਿਊਜ਼ ਡੈਸਕ : ਰੂਸ ਦੀ ਫੌਜ ਯੂਕਰੇਨ ਵਿੱਚ ਦਾਖਲ ਹੋ ਗਈ ਹੈ। ਰਿਪੋਰਟ ਮੁਤਾਬਕ ਹੁਣ ਰੂਸ ਹੋਰ ਤਿੱਖਾ ਹਮਲਾ ਕਰ ਸਕਦਾ ਹੈ। ਰਿਪੋਰਟ ਮੁਤਾਬਕ ਰੂਸੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਯੂਕਰੇਨੀ ਨੈਸ਼ਨਲ ਗਾਰਡ ਦੇ ਹੈੱਡਕੁਆਰਟਰ ਨੂੰ ਤਬਾਹ ਕਰ ਦਿੱਤਾ ਹੈ। ਗਲੋਬਲ ਫਾਇਰ ਪਾਵਰ ਦੇ ਅੰਕੜਿਆਂ ਮੁਤਾਬਕ ਜੇਕਰ ਤੁਲਨਾ ਕੀਤੀ ਜਾਵੇ ਤਾਂ ਯੂਕਰੇਨ ਕੋਲ 11 ਲੱਖ ਫ਼ੌਜੀ ਹਨ ਜਦਕਿ ਰੂਸ ਕੋਲ 29 ਲੱਖ ਫੌਜੀ ਹਨ। ਜੇਕਰ ਲੜਾਕੂ ਜਹਾਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਯੂਕਰੇਨ ਕੋਲ 98 ਅਤੇ ਰੂਸ ਕੋਲ 1511 ਲੜਾਕੂ ਜਹਾਜ਼ ਮੌਜੂਦ ਹਨ। ਰੂਸ ਕੋਲ 544 ਹੈਲੀਕਾਪਟਰ ਹਨ ਉੱਥੇ ਹੀ ਯੂਕਰੇਨ ਕੋਲ 34 ਹੈਲੀਕਾਪਟਰ ਹਨ।

ਰੂਸ ਕੋਲ 12240 ਟੈਂਕ ਹਨ ਜਦੋਂਕਿ ਯੂਕਰੇਨ ਕੋਲ 2596 ਟੈਂਕ ਹਨ। ਜੇਕਰ ਬਖਤਰਬੰਦ ਗੱਡੀਆਂ ਦੀ ਤੁਲਨਾ ਕੀਤੀ ਜਾਵੇ ਤਾਂ ਰੂਸ ਕੋਲ ਲਗਭਗ ਇਹ 30 ਹਜ਼ਾਰ ਹਨ ਜਦੋਂਕਿ ਯੂਕਰੇਨ ਕੋਲ ਇਨ੍ਹਾਂ ਦੀ ਗਿਣਤੀ ਲਗਭਗ 12 ਹਜ਼ਾਰ ਹੈ। ਰੂਸ ਕੋਲ ਲਗਭਗ 7.5 ਹਜ਼ਾਰ ਤੋਪਖਾਨੇ ਹਨ ਜਦੋਂਕਿ ਯੂਕਰੇਨ ਕੋਲ ਇਹ ਤਕਰੀਬਨ 2 ਹਜ਼ਾਰ ਹਨ।