ਅਮਰੀਕਾ ਵੈਨੇਜ਼ੁਏਲਾ ਵਿੱਚ ਕਿਸੇ ਨਾਲ ਵੀ ਲੜਨ ਲਈ ਤਿਆਰ – ਮਾਇਕ ਪੋਮਪੀਓ

by mediateam

ਵਾਸ਼ਿੰਗਟਨ / ਮਾਸਕੋ , 3 ਮਈ (ਰਣਜੀਤ ਕੌਰ): 

ਅਮਰੀਕੀ ਵਿਦੇਸ਼ੀ ਮੰਤਰੀ ਮਾਈਕ ਪੋਮਪੀਓ ਨੇ ਮਾਸਕੋ ਵੱਲੋ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੂੰ ਦੇਸ਼ ਛੱਡਣ ਤੇ ਰੋਕ ਲਗਾਉਣ ਦਾ ਦੋਸ਼ ਲਗਾਉਂਦੇ ਹੋਏ ਰੂਸ ਨੂੰ ਵੈਨੇਜ਼ੁਏਲਾ ਵਿਚ ਦਖਲਅੰਦਾਜੀ ਕਰਨ ਦੇ ਖਿਲਾਫ ਚੇਤਾਵਨੀ ਦਿੱਤੀ।ਪੋਮਪਿਓ ਨੇ ਰੂਸ ਨੂੰ ਮਦੁਰੋ ਦਾ ਸਹਿਯੋਗ ਕਰਨ ਤੋਂ ਰੋਕਦੇ ਹੋਏ ਕਿਹਾ ਕਿ ਇਸ ਨਾਲ ਅਮਰੀਕਾ ਅਤੇ ਰੂਸ ਤੇ ਰਿਸ਼ਤੇ ਖਰਾਬ ਹੋ ਸਕਦੇ ਹਨ।


ਰੂਸ ਦੇ ਵਿਦੇਸ਼ ਮੰਤਰੀ ਸੇਰੇਗੈ ਲੇਵਰੋਵ ਨੇ ਪੋਂਪੀਓ ਨੂੰ ਫੋਨ ਰਹੀ ਦੱਸਿਆ ਕਿ ਵੈਨੇਜ਼ੁਏਲਾ ਵਿਚ ਅੱਗੇ "ਹਮਲਾਵਰ ਕਦਮ" ਗੰਭੀਰ ਨਤੀਜਿਆ ਨਾਲ ਆਉਣਗੇ ਅਤੇ ਨਾਲ ਹੀ ਓਨਾ ਨੇ ਵਾਸ਼ਿੰਗਟਨ ਨੇ ਸੋਵੀਅਤ ਰਾਜ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ , ਪੌਮਪੀਓ ਵੱਲੋ ਰੂਸ ਤੇ ਦੋਸ਼ ਲਗਾਇਆ ਕਿ ਉਨਾ ਵੱਲੋ ਮਾਦੁਰੋ ਨੂੰ ਦੇਸ਼ ਛਡਣ ਤੋਂ ਰੋਕਿਆ ਗਿਆ ਅਤੇ ਫੇਰ ਵੈਨੇਜ਼ੁਏਲਾ ਦੀ ਮਿਲਿਟ੍ਰੀ ਦੀ ਮਦੱਦ ਨਾਲ ਮਡੁਰੋ ਨੂੰ ਉਥੋਂ ਕੱਢਿਆ ਗਿਆ।

ਰੂਸ ਦੇ ਵਿਦੇਸ਼ੀ ਮੰਤਰੀ ਦੇ ਬੁਲਾਰੇ ਮਾਰਿਆ ਜਖਾਰੋਵਾ ਨੇ ਇਸ ਇਲਜ਼ਾਮ ਨੂੰ ਝੂਠੀ ਖਬਰ ਦਸਿਆ , ਪੋਮਪੀਉ ਨੇ ਫੋਕਸ ਬਿਜਨੇਸ ਨੈੱਟਵਰਕ ਨੂੰ ਕਿਹਾ ਲੋੜ ਪੈਣ ਤੇ ਅਮਰੀਕਾ ਫੌਜੀ ਕਾਰਵਾਈ ਕਰਨ ਲਈ ਤਿਆਰ ਹੈ ਉਨ੍ਹਾਂ ਕਿਹਾ ਕਿ ਅਗਰ ਇਹੀ ਜਰੂਰੀ ਹੈ ਤਾਂ ਅਮਰੀਕਾ ਇਹ ਜਰੂਰ ਕਰੇਗਾ , ਉਨਾਂ ਨੇ ਰੂਸ ਅਤੇ ਕਿਊਬਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਮਡੂਰੋ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਹਨ।

ਅਮਰੀਕੀ ਅਧਿਕਾਰੀ ਇਸ ਗਲ ਤੇ ਜ਼ੋਰ ਦੇ ਰਹੇ ਹਨ ਕਿ ਉਹ ਦੇਸ਼ ਵਿਚ ਸ਼ਾਂਤੀਪੂਰਨ ਤਬਦੀਲੀ ਚਾਹੁੰਦੇ ਹਨ , ਰਿਪੋਰਟਰ ਵੱਲੋ ਇਹ ਪੁੱਛੇ ਜਾਣ ਤੇ ਕਿ ਵਾਸ਼ਿੰਗਟਨ ਸਥਿਤੀ ਦੇ ਕਾਰਨ ਰੂਸ ਦੇ ਖਿਲਾਫ ਜਿਆਦਾ ਮਨਜੂਰੀਆਂ ਤੇ ਵਿਚਾਰ ਕਰ ਰਿਹਾ ਹੈ ਤਾਂ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਦਸਿਆ ਕਿ ਕੌਮੀ ਸੁਰੱਖਿਆ ਕੌਂਸਲ ਬੁੱਧਵਾਰ ਨੂੰ ਵੈਨੇਜ਼ੁਏਲਾ ਤੇ ਚਰਚਾ ਕਰੇਗੀ ਤੇ ਬਹੁਤ ਸਾਰੇ ਕਦਮਾਂ ਤੇ ਵਿਚਾਰ ਕਰੇਗੀ।

ਬੋਲਟਨ ਇਸ ਗਲ ਤੇ ਚਰਚਾ ਨਹੀਂ ਕਰੇਗਾ ਕਿ ਅਮਰੀਕਾ ਨੂੰ ਕਿੰਨੀ ਜਾਣਕਾਰੀ ਹੈ ਕਿ ਮਦੁਰੋਂ ਦੇ ਫੈਸਲਿਆਂ ਤੇ ਰੂਸ ਦਾ ਕਿੰਨਾ ਪ੍ਰਭਾਵ ਹੈ ਪਰ ਮਾਸਕੋ ਦੀ ਦਖਲਅੰਦਾਜ਼ੀ ਦਾ ਸਵਾਗਤ ਨਹੀਂ ਕੀਤਾ ਗਿਆ , ਉਨਾਂ ਅੱਗੇ ਕਿਹਾ ਕਿ ਇਹ ਸਾਡਾ ਮਾਮਲਾ ਹੈ ਅਤੇ ਰੂਸ ਨੇ ਇਸ ਵਿਚ ਦਖਲਅੰਦਾਜ਼ੀ ਕਰਕੇ ਗਲਤੀ ਕੀਤੀ ਹੈ ਅਤੇ ਇਹ ਸੰਬੰਧਾਂ ਨੂੰ ਵਿਚ ਸੁਧਾਰ ਕਰਨ ਦੀ ਅਗਵਾਈ ਨਹੀਂ ਕਰੇਗਾ , ਪੈਂਟਾਗਨ ਨੇ ਕਿਹਾ ਕਿ ਅਮਰੀਕਾ ਦੇ ਰਖਿਆ ਸਕੱਤਰ ਪੈਟ੍ਰਿਕ ਮੋਰਗਨ ਨੇ ਯੂਰਪ ਦੀ ਇਕ ਯੋਜਨਾਬੱਧ ਯਾਤਰਾ ਰਦ ਕਰ ਦਿੱਤੀ ਹੈ ਤਾਂ ਜੋ ਉਹ ਟ੍ਰੰਪ ਪ੍ਰਸ਼ਾਸਨ ਨਾਲ ਵੈਨੇਜ਼ੁਏਲਾ ਅਤੇ ਮੇਕਸਿਕੋ ਦੇ ਨਾਲ ਅਮਰੀਕਾ ਦੀ ਸਰਹੱਦ ਤੇ ਤਾਇਨਾਤ ਰਹਿਣ ਵਿਚ ਓਨਾ ਦੀ ਮਦਦ ਕਰ ਸਕਣ।

More News

NRI Post
..
NRI Post
..
NRI Post
..