9 ਮੰਜ਼ਿਲਾ ਇਮਾਰਤ ਨਾਲ ਟਕਰਾਇਆ ਰੂਸੀ ਲੜਾਕੂ ਜਹਾਜ਼, 13 ਲੋਕਾਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਦੇ ਯੇਸਕ ਸ਼ਹਿਰ 'ਚ ਇਕ ਰੂਸੀ ਲੜਾਕੂ ਜਹਾਜ਼ ਨੇ 9 ਮੰਜ਼ਿਲਾ ਇਮਾਰਤ ਨਾਲ ਟਕਰਾਉਣ ਨਾਲ 3 ਬੱਚਿਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਲੋਕ ਜਖ਼ਮੀ ਹੋ ਗਏ ਹਨ। ਰੂਸੀ ਬੰਬਾਰ Su -34 2 ਇੰਜਣ ਵਾਲਾ ਸੁਪਰਸੋਨਿਕ ਬੰਬਾਰੀ ਵਾਲਾ ਜਹਾਜ਼ ਹੈ ਇਸ ਦੀ ਵਰਤੋਂ ਪਰਮਾਣੂ ਹਥਿਆਰਾ ਤੇ ਹਮਲਾ ਕਰਨ ਲਈ ਕੀਤੀ ਜਾਂਦੀ ਹੈ। ਇਸ ਲਈ ਇਹ ਜਹਾਜ਼ ਆਮ ਲੜਾਕੂ ਜਹਾਜਾਂ ਦੇ ਉਕਾਬਲੇ ਜ਼ਿਆਦਾ ਈਂਧਨ ਨਾਲ ਭਰਿਆ ਹੁੰਦਾ ਹੈ। ਦੱਸਿਆ ਉਜਾ ਰਿਹਾ ਹੈ ਕਿ ਇਮਾਰਤ ਨਾਲ ਟਕਰਾਉਣ ਤੋਂ ਪਹਿਲਾ Su -34 ਦੇ 2 ਪਾਇਲਟਾਂ ਨੇ ਪੈਰਾਸ਼ੂਟ ਦੁਆਰਾ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ । ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਭਾਰੀ ਤਬਾਹੀ ਹੋਈ। ਇਸ ਹਾਦਸੇ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜਖ਼ਮੀ ਹੋ ਗਏ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਤਰਣ ਵਾਲੇ ਪਾਇਲਟਾਂ ਦੀ ਰਿਪੋਟਰ ਦੇ ਮੁਤਾਬਲ ਟੇਕਆਫ ਦੌਰਾਨ ਜਹਾਜ਼ ਦੇ ਇਕ ਇੰਜਣ ਨੂੰ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ । ਜਦੋ ਇਹ ਹੇਠਾਂ ਆ ਰਿਹਾ ਸੀ ਤਾਂ ਇਹ ਇਮਾਰਤ ਨਾਲ ਟੱਕਰਾਂ ਗਿਆ । ਜਿਸ ਕਾਰਨ ਈਧਨ ਸਪਲਾਈ ਕਰਨ ਵਾਲੀ ਜਗ੍ਹਾ ਅੱਗ ਲੱਗ ਗਈ ।