2020 ਓਲੰਪਿਕ ਨੂੰ ਨਿਸ਼ਾਨਾ ਬਣਾ ਸਕਦੇ ਹਨ ਰੂਸੀ ਹੈਕਰ : Microsoft

by mediateam

ਸੈਨ ਫ਼ਰਾਂਸਿਸਕੋ (Vikram Sehajpal) : ਮਾਈਕ੍ਰੋਸਾਫਟ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹਾਲ ਹੀ ਵਿੱਚ ਪਤਾ ਲਗਾਇਆ ਹੈ ਕਿ ਰੂਸੀ ਹੈਕਰ 2020 ਦੇ ਟੋਕਿਓ ਓਲੰਪਿਕ ਖੇਡਾਂ ਅਤੇ ਐਂਟੀ ਡੋਪਿੰਗ ਏਜੰਸੀਆਂ ਵਿੱਚ ਘੁਸਪੈਠ ਕਰਕੇ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੰਪਨੀ ਨੇ ਚੇਤਾਵਨੀ ਦਿੱਤੀ ਕਿ ਹੈਕਿੰਗ ਫੈਂਸੀ ਬੀਅਰ, ਏਪੀ28 ਅਤੇ ਸਟਰੋਂਟਿਅਮ 2020 ਸਮਰ ਓਲੰਪਿਕ ਖੇਡਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਮਾਈਕ੍ਰੋਸਾਫਟ ਥ੍ਰੈਟ ਇੰਟੈਲੀਜੈਂਸ ਸੈਂਟਰ ਦੇ ਵਿਸ਼ਲੇਸ਼ਕਾਂ ਨੇ ਵੀ ਹੈਕ ਦੇ ਵੇਰਵਿਆਂ ਨੂੰ ਪ੍ਰਕਾਸ਼ਤ ਕੀਤਾ ਹੈ। 

ਇਸ ਵਿਚ ਕਿਹਾ ਗਿਆ ਹੈ ਕਿ 16 ਸਤੰਬਰ ਨੂੰ ਸ਼ੁਰੂ ਹੋਇਆ ਇਹ ਸਾਈਬਰ ਹਮਲਾ ਹੁਣ ਤੱਕ ਘੱਟੋ ਘੱਟ 16 ਖੇਡਾਂ ਅਤੇ ਐਂਟੀ-ਡੋਪਿੰਗ ਏਜੰਸੀਆਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ।ਵੇਰਵੇ ਦਿੰਦੇ ਹੋਏ ਮਾਈਕ੍ਰੋਸਾਫਟ ਨੇ ਇੱਕ ਬਲਾਗ ਪੋਸਟ ਵਿੱਚ ਲਿਖਿਆ, "ਇਨ੍ਹਾਂ ਹਮਲਿਆਂ ਨੇ ਤਿੰਨ ਟਾਪੂਆਂ ਵਿੱਚ ਘੱਟੋ ਘੱਟ 16 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਅਤੇ ਐਂਟੀ ਡੋਪਿੰਗ ਏਜੰਸੀਆਂ ਨੂੰ ਨਿਸ਼ਾਨਾ ਬਣਾਇਆ ਗਿਆ।"

ਕੰਪਨੀ ਨੇ ਅੱਗੇ ਕਿਹਾ, "ਇਸ ਹਮਲੇ ਦੇ ਤਰੀਕੇ ਵੀ ਉਸੇ ਤਰ੍ਹਾਂ ਦੇ ਸੀ ਜਿਵੇਂ ਫੈਂਸੀ ਬੀਅਰ ਵੱਲੋਂ ਸਰਕਾਰਾਂ, ਅੱਤਵਾਦੀਆਂ, ਥਿੰਕ ਟੈਂਕਾਂ, ਕਾਨੂੰਨ ਦੀਆਂ ਫਰਮਾਂ, ਮਨੁੱਖੀ ਅਧਿਕਾਰ ਸੰਗਠਨਾਂ, ਵਿੱਤੀ ਫਰਮਾਂ ਅਤੇ ਯੂਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਵਰਤਿਆ ਜਾਂਦਾ ਹੈ।" ਮਾਈਕ੍ਰੋਸਾਫਟ ਨੇ ਟਾਰਗੇਟ ਕੀਤੇ ਗਏ ਸਾਰੇ ਸੰਗਠਨਾਂ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਹੈ।

More News

NRI Post
..
NRI Post
..
NRI Post
..