ਮਾਸਕੋ , 06 ਮਈ ( NRI MEDIA )
ਰੂਸ ਦੇ ਏਓਰੋਫੋਲਟ ਏਅਰ ਲਾਈਨ ਦੇ ਸੁਖੋਈ ਸੁਪਰਜੈੱਟ -100 ਯਾਤਰੀ ਜਹਾਜ਼ ਨੂੰ ਉਡਾਣ ਤੋਂ ਤੁਰੰਤ ਬਾਅਦ ਅੱਗ ਲੱਗ ਗਈ , ਮਾਸਕੋ ਦੇ ਸ਼ੇਰਮੇਯਤੋ ਹਵਾਈ ਅੱਡੇ 'ਤੇ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਵਾਈ ਗਈ , ਰੂਸੀ ਜਾਂਚ ਏਜੰਸੀ ਦੇ ਅਨੁਸਾਰ, ਦੁਰਘਟਨਾ ਵਿੱਚ 41 ਲੋਕਾਂ ਦੀ ਮੌਤ ਹੋ ਗਈ , ਇਨ੍ਹਾਂ ਵਿੱਚ ਦੋ ਬੱਚੇ ਸ਼ਾਮਲ ਸਨ , ਜਹਾਜ਼ ਵਿਚ 78 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸ਼ਾਮਲ ਸਨ , ਇਨ੍ਹਾਂ ਵਿੱਚੋਂ ਪੰਜ ਜ਼ਖ਼ਮੀ ਹੋਏ ਹਨ , ਖੋਜਕਰਤਾਵਾਂ ਅਨੁਸਾਰ, ਇਹ ਜਹਾਜ਼ ਮਾਸਕੋ ਤੋਂ ਉੱਤਰੀ ਰੂਸ ਦੇ ਸ਼ਹਿਰ ਮਰਮੰਕਸ਼ ਲਈ ਉਡ ਰਿਹਾ ਸੀ , ਫਿਲਜਾਲ ਮਾਮਲੇ ਦੀ ਜਾਂਚ ਚਲ ਰਹੀ ਹੈ |
ਇਸ ਜਹਾਜ਼ ਦੇ ਉਤਰਨ ਤੋਂ ਪਹਿਲਾਂ ਹੀ ਇਸਨੂੰ ਅੱਗ ਲੱਗ ਗਈ , ਜਹਾਜ਼ ਉਤਰਨ ਤੋਂ ਪਹਿਲਾਂ ਹੀ ਅੱਗ ਦਾ ਗੋਲਾ ਬਣ ਚੁੱਕਾ ਸੀ , ਅੱਧੇ ਤੋਂ ਜ਼ਿਆਦਾ ਜਹਾਜ਼ ਨੂੰ ਅੱਗ ਲੱਗ ਗਈ ਸੀ , ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢਿਆ ਗਿਆ , ਰੂਸੀ ਤਫ਼ਤੀਸ਼ਕਾਰ ਅਨੁਸਾਰ, ਲੋਕ ਐਮਰਜੈਂਸੀ ਸਲਾਇਡ ਲੈ ਕੇ ਜਹਾਜ਼ ਤੋਂ ਬਾਹਰ ਆ ਗਏ , ਜਹਾਜ਼ ਵਿਚ ਅੱਗ ਲੱਗਣ ਕਾਰਨ 41 ਲੋਕ ਮਾਰੇ ਗਏ ਜਦਕਿ 5 ਜ਼ਖਮੀ ਹੋਏ ਹਨ |
ਖੋਜਕਰਤਾਵਾਂ ਅਨੁਸਾਰ, ਇਹ ਜਹਾਜ਼ ਮਾਸਕੋ ਤੋਂ ਉੱਤਰੀ ਰੂਸ ਦੇ ਸ਼ਹਿਰ ਮਰਮੰਕਸ਼ ਵਾਲ ਉਡਾਣ ਭਰ ਰਿਹਾ ਸੀ , ਰੂਸੀ-ਨਿਊਜ਼ ਚੈਨਲ ਰੂਸ -24 ਨੇ ਇਸ ਘਟਨਾ ਦੇ ਵੀਡੀਓ ਨੂੰ ਸਾਂਝਾ ਕੀਤਾ , ਇਸ ਵਿੱਚ ਦਿਖਾਇਆ ਗਿਆ ਕਿ ਜਹਾਜ਼ ਦੇ ਪਿਛਲੇ ਹਿੱਸੇ ਵਿਚ ਅੱਗ ਲੱਗ ਗਈ , ਮੀਡੀਆ ਰਿਪੋਰਟਾਂ ਨੇ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੂੰ ਦੇ ਹਵਾਲੇ ਨਾਲ ਕਿਹਾ ਕਿ ਇਹ ਜਹਾਜ਼ ਸਿਰਫ ਦੋ ਸਾਲ ਪੁਰਾਣਾ ਸੀ |
ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ , ਪੁਲਿਸ ਨੇ ਕਿਹਾ ਕਿ ਸਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ , ਰੂਸ ਦੇ ਰਾਸ਼ਟਰਪਤੀ ਵਾਲਿਦਿਮਿਰ ਪੁਤਿਨ ਨੇ ਇਸ ਘਟਨਾ ਤੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ |



