ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਵੱਡਾ ਐਕਸ਼ਨ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਤੇ ਯੂਕ੍ਰੇਨ ਵਿੱਚ ਕਾਫੀ ਲੰਬੇ ਸਮੇ ਤੋਂ ਜੰਗ ਚੱਲ ਰਹੀ ਹੈ। ਹੁਣ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਤੇਲ ਦੀ ਨਿਰਯਾਤ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਰੂਸੀ ਸਰਕਾਰ ਨੇ ਯੂਕ੍ਰੇਨ 'ਤੇ ਹਮਲਿਆਂ ਦੌਰਾਨ ਮਦਦ ਕਰਨ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਤੇਲ ਦੀ ਸਪਲਾਈ ਕਰਨ 'ਤੇ ਰੋਕ ਲਗਾ ਦਿੱਤੀ ਹੈ। ਇਸ ਆਦੇਸ਼ ਅਨੁਸਾਰ ਵਿਦੇਸ਼ੀ ਸੰਸਥਾਵਾਂ 'ਤੇ ਵਿਅਕਤੀਆਂ ਨੂੰ ਰੂਸੀ ਤੇਲ ਤੇ ਉਤਪਾਦਾਂ ਦੀ ਸਪਲਾਈ ਤੇ ਪਾਬੰਦੀ ਲਗਾਈ ਗਈ ਹੈ ।

ਰਾਸ਼ਟਰਪਤੀ ਪੁਤਿਨ ਨੇ ਤੇਲ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਲਈ ਇੱਕ ਫਰਮਾਨ ਤੇ ਦਸਤਖ਼ਤ ਕੀਤੇ ਹਨ । ਇਸ ਫਰਮਾਨ ਅਨੁਸਾਰ ਇਹ ਪਾਬੰਦੀ 1 ਫਰਵਰੀ 2023 ਤੋਂ ਲਾਗੂ ਹੋਵੇਗੀ, ਜੋ ਕਿ 1 ਜੁਲਾਈ 2023 ਤੱਕ ਲਾਗੂ ਹੋਵੇਗੀ। ਹਾਲਾਂਕਿ ਇਸ ਫਰਮਾਨ ਵਿੱਚ ਇੱਕ ਧਾਰਾ ਵੀ ਸ਼ਾਮਲ ਹੈ। ਜਿਸ ਦੇ ਤਹਿਤ ਪੁਤਿਨ ਨੂੰ ਵਿਸ਼ੇਸ਼ ਮਾਮਲਿਆਂ 'ਚ ਪਾਬੰਦੀ ਹਟਾਉਣ ਦਾ ਅਧਿਕਾਰ ਹੈ । ਜਾਣਕਾਰੀ ਅਨੁਸਾਰ ਪੁਤਿਨ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਰੂਸ ਤੇਲ ਉਤਪਾਦਨ ਵਿੱਚ ਕਟੌਤੀ ਕਰ ਸਕਦਾ ਹੈ ।