ਹੁਣ ਭਾਰਤੀ ਸਰਹੱਦਾਂ ‘ਤੇ ਤਾਇਨਾਤ ਰਹੇਗੀ ਰੂਸੀ S-400 ਮਿਜ਼ਾਈਲ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤ ਨੇ ਰੂਸੀ ਰੱਖਿਆ ਪ੍ਰਣਾਲੀ S-400 ਦੀ ਤਾਇਨਾਤੀ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਭਾਰਤੀ ਹਵਾਈ ਫੌਜ ਅਗਲੇ ਮਹੀਨੇ ਪੰਜਾਬ ਏਅਰਬੇਸ 'ਤੇ ਦੁਨੀਆ ਦੀ ਸਭ ਤੋਂ ਆਧੁਨਿਕ ਹਵਾਈ ਰੱਖਿਆ ਪ੍ਰਣਾਲੀ ਦੀ ਪਹਿਲੀ ਖੇਪ ਤਾਇਨਾਤ ਕਰੇਗੀ। ਇਸ ਰੱਖਿਆ ਪ੍ਰਣਾਲੀ ਨੂੰ ਪੰਜਾਬ ਸੂਬੇ 'ਚ ਇਕ ਵਿਸ਼ੇਸ਼ ਰਣਨੀਤੀ ਤਹਿਤ ਤਾਇਨਾਤ ਕੀਤਾ ਜਾ ਰਿਹਾ ਹੈ। ਇਹ ਦੁਸ਼ਮਣ ਦੇਸ਼ਾਂ ਦੇ ਮਿਜ਼ਾਈਲਾਂ, ਡਰੋਨਾਂ, ਰਾਕੇਟ ਲਾਂਚਰਾਂ ਤੇ ਲੜਾਕੂ ਜਹਾਜ਼ਾਂ ਦੇ ਹਮਲੇ ਨੂੰ ਰੋਕਣ ਲਈ ਕਾਰਗਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਫੌਜ ਨੇ ਕਿਹਾ ਕਿ ਇਸ ਰੱਖਿਆ ਮਿਜ਼ਾਈਲ ਪ੍ਰਣਾਲੀ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜ ਥਾਵਾਂ 'ਤੇ ਹਵਾਈ ਰੱਖਿਆ ਪ੍ਰਣਾਲੀ ਦੀ ਤਾਇਨਾਤੀ ਸੰਭਵ ਹੈ। ਫ਼ੌਜ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਪੂਰਾ ਕਰਨ ਲਈ ਘੱਟੋ-ਘੱਟ ਛੇ ਹਫ਼ਤੇ ਹੋਰ ਲੱਗ ਸਕਦੇ ਹਨ। ਇਸ ਪ੍ਰਣਾਲੀ ਦੀ ਪਹਿਲੀ ਰੈਜੀਮੈਂਟ ਨੂੰ ਇਸ ਤਰ੍ਹਾਂ ਤਾਇਨਾਤ ਕੀਤਾ ਜਾ ਰਿਹਾ ਹੈ ਕਿ ਇਹ ਉੱਤਰੀ ਸੈਕਟਰ 'ਚ ਚੀਨ ਦੀ ਸਰਹੱਦ ਦੇ ਨਾਲ-ਨਾਲ ਪਾਕਿਸਤਾਨੀ ਸਰਹੱਦ 'ਤੇ ਵੀ ਨਜ਼ਰ ਰੱਖ ਸਕੇ।

ਇਹ 600 ਕਿਲੋਮੀਟਰ ਦੂਰ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਹ ਰੱਖਿਆ ਪ੍ਰਣਾਲੀ 400 ਕਿਲੋਮੀਟਰ ਤੱਕ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ।