ਯੂਕ੍ਰੇਨੀ ਨਾਗਰਿਕ ਦਾ ਕਤਲ ਕਰਨ ਵਾਲੇ ਰੂਸੀ ਫ਼ੌਜੀ ਨੂੰ ਸਜ਼ਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕ੍ਰੇਨ ਦੀ ਇਕ ਅਦਾਲਤ ਨੇ ਦੇਸ਼ 'ਚ ਇਕ ਨਾਗਰਿਕ ਦੇ ਕਤਲ ਦੇ ਦੋਸ਼ ਵਿਚ 21 ਸਾਲਾ ਰੂਸੀ ਫ਼ੌਜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰੂਸੀ ਸਿਪਾਹੀ ਨੇ ਆਪਣਾ ਦੋਸ਼ ਕਬੂਲ ਕੀਤਾ ਕਿ ਉਸ ਨੇ ਯੂਕ੍ਰੇਨੀ ਨਾਗਰਿਕ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਅਦਾਲਤ 'ਚ ਮਾਰੇ ਗਏ ਵਿਅਕਤੀ ਦੀ ਪਤਨੀ ਦਾ ਸਾਹਮਣਾ ਕੀਤਾ ਸੀ, ਜਿਸ ਨੇ ਸ਼ਿਸ਼ਮਾਰੀਨ ਨੂੰ ਪੁੱਛਿਆ,'ਤੁਸੀਂ ਲੋਕ ਇੱਥੇ ਕਿਉਂ ਆਏ ਹੋ?' ਰੂਸੀ ਸਿਪਾਹੀ ਨੇ ਮਾਰੇ ਗਏ ਵਿਅਕਤੀ ਦੀ ਪਤਨੀ ਨੂੰ ਕਿਹਾ ਕਿ ਮੈਂ ਆਪਣਾ ਗੁਨਾਹ ਕਬੂਲ ਕਰਦਾ ਹਾਂ ਪਰ ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਮੁਆਫ਼ ਨਹੀਂ ਕਰ ਸਕੋਗੇ। ਔਰਤ ਨੇ ਕਿਹਾ ਕਿ ਉਸ ਨੂੰ ਸਿਪਾਹੀ ਲਈ ਬੁਰਾ ਲੱਗ ਰਿਹਾ ਹੈ ਪਰ ਉਹ ਉਸ ਦੇ ਅਪਰਾਧਾਂ ਲਈ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕੇਗੀ।

ਦੂਜੇ ਪਾਸੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸ 'ਤੇ "ਵੱਧ ਤੋਂ ਵੱਧ ਪਾਬੰਦੀਆਂ" ਲਗਾਉਣ ਦੀ ਮੰਗ ਕੀਤੀ, ਜਿਸ ਵਿੱਚ ਸਾਰੇ ਰੂਸੀ ਬੈਂਕਾਂ 'ਤੇ ਪਾਬੰਦੀਆਂ, ਰੂਸੀ ਤੇਲ ਦੀ ਦਰਾਮਦ 'ਤੇ ਰੋਕ ਅਤੇ ਰੂਸ ਨਾਲ ਸਾਰੇ ਵਪਾਰ ਨੂੰ ਰੋਕਣਾ ਸ਼ਾਮਲ ਹੈ।