ਰਾਜਧਾਨੀ ਕੀਵ ’ਚ ਦਾਖਲ ਹੋਏ ਰੂਸੀ ਫ਼ੌਜੀ, ਰਾਸ਼ਟਰਪਤੀ ਜ਼ੇਲੇਂਸਕੀ ਅੰਡਰਗਰਾਊਂਡ

by jaskamal

ਨਿਊਜ਼ ਡੈਸਕ : ਯੂਕਰੇਨ ਰੂਸ ਨਾਲ ਗੱਲਬਾਤ ਲਈ ਤਿਆਰ ਹੋ ਗਿਆ ਹੈ ਪਰ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਇਕ ਬੰਕਰ ਵਿਚ ਲਿਜਾਇਆ ਗਿਆ ਹੈ। ਰੂਸ ਦੀ ਫੌਜ ਦੇ ਰਾਜਧਾਨੀ ਕੀਵ ਦੇ ਨੇੜੇ ਪਹੁੰਚਦਿਆਂ ਹੀ ਯੂਕਰੇਨ ਦੀ ਸੁਰੱਖਿਆ ਕੌਂਸਲ ਨੇ ਉਕਤ ਫੈਸਲਾ ਕੀਤਾ। ਸੂਤਰਾ ਦਾ ਕਹਿਣਾ ਹੈ ਕਿ ਜ਼ੇਲੇਂਸਕੀ ਨੂੰ ਡਰ ਹੈ ਕਿ ਰੂਸੀ ਫੌਜ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਇਸ ਲਈ ਉਹ ਅੰਡਰਗਰਾਊਂਡ ਹੋ ਗਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਯੂਰਪ ਕੋਲ ਇਸ ਹਮਲੇ ਨੂੰ ਰੋਕਣ ਲਈ ਢੁੱਕਵੀਂ ਤਾਕਤ ਹੈ।

ਦੂਜੇ ਪਾਸੇ ਰੂਸ ਮੁਤਾਬਕ ਉਸ ਨੇ ਕੀਵ ਦੇ ਫੌਜੀ ਏਅਰਬੇਸ ਤੇ ਚੇਰਨੋਬਿਲ ਨਿਊਕਲੀਅਰ ਪਲਾਂਟ ਨੂੰ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਕੀਵ ਦੇ ਪੂਰਬੀ ਤੇ ਪੱਛਮੀ ਕੰਢਿਆਂ ਨੂੰ ਵੰਡਦੇ ਹੋਏ ਨੀਪਰ ਦਰਿਆ ਦੇ ਪਾਰ ਇਕ ਪੁਲ ਨੂੰ ਭਿਆਨਕ ਅੱਗ ਲੱਗ ਗਈ। ਉਥੇ 200 ਦੇ ਲਗਪਗ ਯੂਕਰੇਨ ਦੇ ਫੌਜੀ ਮੌਜੂਦ ਸਨ। ਯੂਕਰੇਨ ਦੇ ਅਧਿਕਾਰੀਆਂ ਮੁਤਾਬਕ ਯੂਕ੍ਰੇਨ ਵਿਚ ਹੁਣ ਤੱਕ 137 ਵਿਅਕਤੀ ਮਾਰੇ ਜਾ ਚੁੱਕੇ ਹਨ।