ਯੂਕਰੇਨ ‘ਤੇ ਰੂਸ ਦੇ ਹਮਲੇ ਦੌਰਾਨ 14 ਬੱਚਿਆਂ ਸਮੇਤ 352 ਨਾਗਰਿਕਾਂ ਦੀ ਮੌਤ, 1684 ਜ਼ਖਮੀ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਅੱਜ 6 ਦਿਨ ਹੋ ਗਏ ਹਨ। ਇਸ ਦੌਰਾਨ ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਹਮਲੇ ਦੌਰਾਨ ਉਨ੍ਹਾਂ ਦੇ 352 ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ 'ਚ 14 ਬੱਚੇ ਵੀ ਸ਼ਾਮਲ ਹਨ। 116 ਬੱਚਿਆਂ ਸਮੇਤ ਹੋਰ 1,684 ਲੋਕ ਜ਼ਖਮੀ ਹੋਏ ਹਨ। ਮੰਤਰਾਲੇ ਦੇ ਬਿਆਨ 'ਚ ਯੂਕਰੇਨ ਦੇ ਹਥਿਆਰਬੰਦ ਬਲਾਂ 'ਚ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਫ਼ੌਜੀ ਸਿਰਫ਼ ਯੂਕਰੇਨ ਦੇ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਉਸ ਦਾ ਕਹਿਣਾ ਹੈ ਕਿ ਯੂਕਰੇਨ ਦੀ ਨਾਗਰਿਕ ਆਬਾਦੀ ਨੂੰ ਕੋਈ ਖ਼ਤਰਾ ਨਹੀਂ ਹੈ। ਰੂਸ ਨੇ ਆਪਣੇ ਫੌਜੀਆਂ ਦੇ ਮਾਰੇ ਜਾਣ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਦਿੱਤੀ ਹੈ। ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਹੀ ਸਵੀਕਾਰ ਕੀਤਾ ਕਿ ਰੂਸੀ ਫੌਸਜੀ ਮਾਰੇ ਗਏ ਤੇ ਜ਼ਖਮੀ ਹੋਏ ਹਨ ਪਰ ਮਰਨ ਜਾਂ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਸੀ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਸੀ ਕਿ , "ਸਾਡੇ ਸਾਥੀਆਂ 'ਚ ਮਰੇ ਅਤੇ ਜ਼ਖਮੀ ਹਨ", ਬਿਨਾਂ ਕੋਈ ਸੰਖਿਆ ਦਿੱਤੇ। ਉਸਨੇ ਅੱਗੇ ਕਿਹਾ ਕਿ ਰੂਸ ਦਾ ਨੁਕਸਾਨ ਯੂਕਰੇਨੀ ਬਲਾਂ ਦੇ ਮੁਕਾਬਲੇ "ਕਈ ਗੁਣਾ" ਘੱਟ ਹੈ।