ਯੂਕਰੇਨ ਦੇ ਮਿਲਟਰੀ ਬੇਸ ‘ਤੇ ਰੂਸ ਦਾ ਵੱਡਾ ਹਮਲਾ, 70 ਤੋਂ ਵੱਧ ਸੈਨਿਕਾਂ ਦੀ ਮੌਤ

by jaskamal

ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਾਲੇ ਜੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਮੰਗਲਵਾਰ ਨੂੰ ਰੂਸੀ ਫੌਜੀ ਹਮਲੇ 'ਚ 70 ਤੋਂ ਜ਼ਿਆਦਾ ਯੂਕਰੇਨੀ ਫੌਜੀ ਮਾਰੇ ਗਏ ਸਨ। ਰੂਸੀ ਸੈਨਿਕਾਂ ਨੇ ਤੋਪਾਂ ਨਾਲ Okhtyrka 'ਚ ਸਥਿਤ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ। Okhtyrka ਸ਼ਹਿਰ ਖਾਰਕੀਵ ਤੇ ਕੀਵ ਦੇ ਵਿਚਕਾਰ ਸਥਿਤ ਹੈ।

ਸਪੁਤਨਿਕ ਦੀ ਰਿਪੋਰਟ ਮੁਤਾਬਕ ਰੂਸੀ ਫੌਜ ਤੇਜ਼ੀ ਨਾਲ ਕੀਵ ਵੱਲ ਵਧ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਲਈ ਹੁਣ ਰੂਸ ਦੁਆਰਾ ਇਕ ਵਿਸ਼ਾਲ ਫੌਜੀ ਕਾਫਲਾ ਭੇਜਿਆ ਗਿਆ ਹੈ। ਰੂਸ ਦਾ 40 ਮੀਲ (64 ਕਿਲੋਮੀਟਰ) ਲੰਬਾ ਕਾਫਲਾ ਕੀਵ ਵੱਲ ਵਧ ਰਿਹਾ ਹੈ। ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੂੰ ਭੇਜਿਆ ਗਿਆ ਇਹ ਸਭ ਤੋਂ ਲੰਬਾ ਫੌਜੀ ਕਾਫਲਾ ਹੈ। ਇਸ ਤੋਂ ਪਹਿਲਾਂ ਭੇਜੇ ਗਏ ਰੂਸੀ ਕਾਫਲਿਆਂ ਦਾ ਆਕਾਰ 3 ਮੀਲ ਤੱਕ ਸੀ।