ਰੂਸ ਦੀ ਅਮਰੀਕਾ ਨੂੰ ਸਿੱਧੀ ਧਮਕੀ, ਭਾਰਤ-ਚੀਨ ‘ਤੇ ਵੀ ISS ਸੁੱਟਣ ਦਾ ਬਦਲ!

by jaskamal

ਨਿਊਜ਼ ਡੈਸਕ : ਰੂਸ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਵੱਲੋਂ ਪਾਬੰਦੀ ਜਾਰੀ ਰਹੀ ਤਾਂ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਯੂਰੋਪ ਜਾਂ ਅਮਰੀਕਾ 'ਤੇ ਸੁੱਟਣ ਦੇਵੇਗਾ। ਰੂਸੀ ਪੁਲਾੜ ਏਜੰਸੀ ਦੇ ਮੁਖੀ ਦਮਿਤਰੀ ਰੋਗੋਜ਼ਿਨ ਨੇ ਕਿਹਾ, ਜੇਕਰ ਤੁਸੀਂ ਸਾਡੇ ਨਾਲ ਸਹਿਯੋਗ ਤੋੜਦੇ ਹੋ ਤਾਂ ISS ਕਾਬੂ ਤੋਂ ਬਾਹਰ ਹੋ ਕੇ ਕਿਤੇ ਵੀ ਡਿੱਗ ਸਕਦਾ ਹੈ। ਇਹ ਖਾਸਕਰ ਯੂਰਪ ਜਾਂ ਅਮਰੀਕਾ 'ਤੇ ਡਿੱਗ ਸਕਦਾ ਹੈ। ਸਾਡੇ ਕੋਲ 500 ਟਨ ਦੇ ਢਾਂਚੇ ਨੂੰ ਭਾਰਤ ਜਾਂ ਚੀਨ 'ਤੇ ਸੁੱਟਣ ਦੀ ਬਦਲ ਹੈ। ਕੀ ਤੁਸੀਂ ਉਨ੍ਹਾਂ ਨੂੰ ਅਜਿਹੀਆਂ ਸਰਗਰਮੀਆਂ ਨਾਲ ਧਮਕਾਉਣਾ ਚਾਹੁੰਦੇ ਹੋ?।