ਰੂਸ ਦੀ ਯੂਕਰੇਨ ‘ਤੇ ਜਿੱਤ ਤੋਂ ਬਾਅਦ ਹੀ ਖ਼ਤਮ ਹੋਵੇਗੀ ਜੰਗ : ਬੋਰਿਸ ਜਾਨਸਨ

by jaskamal

ਨਿਊਜ਼ ਡੈਸਕ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਮੰਨਣਾ ਹੈ ਕਿ ਇਹ ਯੁੱਧ ਉਦੋਂ ਤੱਕ ਖਤਮ ਨਹੀਂ ਹੋਣ ਵਾਲਾ ਹੈ ਜਦੋਂ ਤੱਕ ਰੂਸ ਯੂਕਰੇਨ ਨਾਲ ਜੰਗ ਨਹੀਂ ਜਿੱਤਦਾ। ਹੈਦਰਾਬਾਦ ਹਾਊਸ ਵਿਖੇ ਆਪਣੀ ਭਾਰਤ ਫੇਰੀ ਦੌਰਾਨ ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬੜੀ ਬੇਬਾਕੀ ਨਾਲ ਦਿੱਤੇ। ਰੂਸ ਅਤੇ ਯੂਕਰੇਨ ਯੁੱਧ 'ਤੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਹਕੀਕਤ ਹੈ ਕਿ ਰਾਸ਼ਟਰਪਤੀ ਪੁਤਿਨ ਕੋਲ ਵੱਡੀ ਫੌਜ ਹੈ। ਇਹੀ ਕਾਰਨ ਹੈ ਕਿ ਰੂਸ ਇੰਨੇ ਦਿਨਾਂ ਤੋਂ ਇਹ ਜੰਗ ਜਾਰੀ ਰੱਖ ਰਿਹਾ ਹੈ।

ਇਸ ਬਾਰੇ ਆਪਣੀ ਰਾਏ ਜ਼ਾਹਰ ਕਰਦਿਆਂ ਬੋਰਿਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਚਾਲੇ ਇਹ ਜੰਗ ਅਗਲੇ ਸਾਲ ਤੱਕ ਵੀ ਚੱਲ ਸਕਦੀ ਹੈ। ਜੇਕਰ ਰੂਸ ਇਸ ਤੋਂ ਪਹਿਲਾਂ ਇਹ ਜੰਗ ਜਿੱਤ ਲੈਂਦਾ ਹੈ ਤਾਂ ਇਸ ਦਾ ਅੰਤ ਵੀ ਹੋ ਸਕਦਾ ਹੈ। ਪਰ, ਇਸ ਵਿੱਚ ਰੂਸ ਦਾ ਅੰਤਮ ਟੀਚਾ ਸਿਰਫ ਜਿੱਤ ਹੈ। ਦੱਸ ਦਈਏ ਕਿ ਹੈਦਰਾਬਾਦ ਹਾਊਸ 'ਚ ਬੋਰਿਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਵੱਖ-ਵੱਖ ਮੁੱਦਿਆਂ 'ਤੇ ਵਿਸਤ੍ਰਿਤ ਚਰਚਾ ਹੋਈ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਈ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਵੀ ਹੋਏ।