ਦੱ. ਅਫ਼ਰੀਕਾ ਨੇ US ਨੂੰ ਹਰਾਇਆ, 19ਵੇਂ ਓਵਰ ‘ਚ ਪਲਟਿਆ ਮੈਚ

by vikramsehajpal

ਵੈੱਬ ਡੈਸਕ (ਐਨ ਆਰ ਆਈ ਮੀਡਿਆ) - ਸੁਪਰ-8 ਦੇ ਪਹਿਲੇ ਮੈਚ ਵਿੱਚ ਦੱ. ਅਫਰੀਕਾ ਨੇ ਅਮਰੀਕਾ ਨੂੰ 18 ਦੌੜਾਂ ਨਾਲ ਹਰਾ ਦਿੱਤਾ ਹੈ। ਐਂਟੀਗੁਆ 'ਚ ਖੇਡੇ ਗਏ ਇਸ ਸੁਪਰ-8 ਗਰੁੱਪ-2 ਦੇ ਮੈਚ 'ਚ ਦੱਖਣੀ ਅਫਰੀਕਾ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ ਚਾਰ ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ। ਦੱਸ ਦਈਏ ਕਿ ਜਵਾਬ ਵਿੱਚ ਅਮਰੀਕਾ ਦੀ ਟੀਮ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 176 ਦੌੜਾਂ ਹੀ ਬਣਾ ਸਕੀ। ਅਮਰੀਕਾ ਦੀ ਪਾਰੀ ਦੌਰਾਨ ਕਾਗਿਸੋ ਰਬਾਡਾ ਨੇ 19ਵੇਂ ਓਵਰ ਵਿੱਚ ਹਰਮੀਤ ਸਿੰਘ ਦਾ ਵਿਕਟ ਲੈ ਕੇ ਮੈਚ ਦਾ ਰੁਖ ਪਲਟ ਦਿੱਤਾ।

ਦਸਣਯੋਗ ਹੈ ਕਿ ਅਮਰੀਕਾ ਨੂੰ ਆਖਰੀ ਦੋ ਓਵਰਾਂ ਵਿੱਚ 28 ਦੌੜਾਂ ਦੀ ਲੋੜ ਸੀ। ਉਦੋਂ ਹਰਮੀਤ ਅਤੇ ਐਂਡਰੀਜ਼ ਗੌਸ ਕ੍ਰੀਜ਼ 'ਤੇ ਸਨ। ਹਰਮੀਤ ਪਹਿਲੀ ਹੀ ਗੇਂਦ 'ਤੇ ਕੈਚ ਆਊਟ ਹੋ ਗਿਆ। ਉਸ ਨੇ 22 ਗੇਂਦਾਂ 'ਤੇ 38 ਦੌੜਾਂ ਦੀ ਪਾਰੀ ਖੇਡੀ। ਗੌਸ ਨਾਲ 91 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਹਾਲਾਂਕਿ ਹਰਮੀਤ ਦੇ ਆਊਟ ਹੋਣ 'ਤੇ ਮੈਚ ਪਲਟ ਗਿਆ। ਰਬਾਡਾ ਨੇ 19ਵੇਂ ਓਵਰ ਵਿੱਚ ਸਿਰਫ ਦੋ ਦੌੜਾਂ ਦਿੱਤੀਆਂ ਅਤੇ ਆਖਰੀ ਓਵਰ ਵਿੱਚ ਅਮਰੀਕਾ ਨੂੰ ਜਿੱਤ ਲਈ 26 ਦੌੜਾਂ ਦੀ ਲੋੜ ਸੀ ਅਤੇ ਟੀਮ ਸਿਰਫ਼ ਸੱਤ ਦੌੜਾਂ ਹੀ ਬਣਾ ਸਕੀ। ਗੌਸ 47 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 80 ਦੌੜਾਂ ਬਣਾ ਕੇ ਨਾਬਾਦ ਰਹੇ।