ਚਲਾਨ ਕੱਟਣ ਨੂੰ ਲੈ ਕੇ ਐੱਸ. ਆਈ ਤੇ ਕਾਰ ਸਵਾਰ ਦਾ ਹੋਇਆ ਵਿਵਾਦ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਪੀ. ਏ. ਪੀ. ਚੌਂਕ ਵਿਚ ਕਾਰ ਚਾਲਕ 'ਤੇ ਟਰੈਫਿਕ ਪੁਲਿਸ ਦੇ ਐੱਸ. ਆਈ. ਵਿਚਕਾਰ ਚਲਾਨ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ। ਐੱਸ. ਆਈ. ਨੇ ਦੋਸ਼ ਲਾਇਆ ਕਿ ਕਾਰ ਨੂੰ ਰੁਕਣ ਦਾ ਇਸ਼ਾਰਾ ਕਰਨ ’ਤੇ ਡਰਾਈਵਰ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। ਕਾਰ ਚਲਾ ਰਹੇ ਨੌਜਵਾਨ ਦਾ ਦੋਸ਼ ਸੀ ਕਿ ਐੱਸ. ਆਈ. ਨੇ ਉਸ ਨੂੰ ਗਾਲ੍ਹ ਕੱਢੀ। ਹੰਗਾਮਾ ਇੰਨਾ ਵਧ ਗਿਆ ਕਿ ਮੌਕੇ ’ਤੇ ਥਾਣੇ ਵਿਚੋਂ ਫੋਰਸ ਮੰਗਵਾਉਣੀ ਪਈ।

ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਰੁਕਣ ਦਾ ਇਸ਼ਾਰਾ ਕਰਨ ’ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕਾਰ ਸਵਾਰ ਨੂੰ ਰੋਕਿਆ ਤਾਂ ਉਹ ਬਹਿਸ ਕਰਨ ਲੱਗਾ। ਕਾਰ 'ਚ ਚਾਰ ਨੌਜਵਾਨ ਸਨ। ਦੋਸ਼ ਹੈ ਕਿ ਐੱਸ. ਆਈ. ਜਦੋਂ ਕਾਰ ਦਾ ਚਲਾਨ ਕੱਟਣ ਲੱਗੇ ਤਾਂ ਇਕ ਨੌਜਵਾਨ ਨੇ ਚਲਾਨ ਬੁੱਕ ਪਾੜਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।