ਸਚਿਨ ਗੋਲ਼ੀਕਾਂਡ ਮਾਮਲਾ : ਗੈਂਗਸਟਰ ਰਿੰਦਾ ਦਾ ਨਜ਼ਦੀਕੀ ਸਾਥੀ ਅਜੇਪਾਲ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ : ਬਸਤੀ ਸ਼ੇਖ 'ਚ ਸਚਿਨ ਕਤਿਆਲ ’ਤੇ ਰੰਜਿਸ਼ ਕਾਰਨ ਗੋਲ਼ੀਆਂ ਚਲਾਉਣ ਵਾਲੇ ਗੁੰਡੇ ਅਜੇਪਾਲ ਸਿੰਘ ਉਰਫ਼ ਨਿਹੰਗ ਨੂੰ ਸੀਆਈਏ ਸਟਾਫ਼-1 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਜੇਪਾਲ ਨਿਹੰਗ ਪਾਕਿਸਤਾਨ ਭੱਜੇ ਰਿੰਦਾ ਦਾ ਨਜ਼ਦੀਕੀ ਹੈ। ਰਿੰਦਾ ਇਸ ਸਮੇਂ ਪਾਕਿਸਤਾਨ 'ਚ ਪਨਾਹ ਲਈ ਬੈਠੇ ਅੱਤਵਾਦੀਆਂ ਦੇ ਨਾਲ ਹੈ। ਸ਼ੁੱਕਰਵਾਰ ਨੂੰ ਪੁਲਸ ਮੁਲਜ਼ਮ ਅਜੇਪਾਲ ਨਿਹੰਗ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ।

ਉਸ ਕੋਲੋਂ ਰਿੰਦਾ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਡੀਸੀਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 15 ਮਾਰਚ ਨੂੰ ਵਾਪਰੇ ਸਚਿਨ ਗੋਲ਼ੀਕਾਂਡ ਮਾਮਲੇ ਵਿਚ ਨਾਮਜ਼ਦ ਮੁਲਜ਼ਮ ਅਜੇਪਾਲ ਸਿੰਘ ਉਰਫ਼ ਨਿਹੰਗ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਉੱਤਮ ਨਗਰ ਬਸਤੀ ਸ਼ੇਖ ਅਤੇ ਉਸ ਦੇ ਸਾਥੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ। ਅਜੇਪਾਲ ਉਰਫ਼ ਨਿਹੰਗ ਨੂੰ ਕਾਬੂ ਕਰਨ ਲਈ ਸੀਆਈਏ ਸਟਾਫ਼-1 ਦੇ ਇੰਚਾਰਜ ਭਗਵੰਤ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ।

More News

NRI Post
..
NRI Post
..
NRI Post
..