ਦੁੱਖਦਾਈ ਖ਼ਬਰ : 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੱਗਾ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਮੁਹੱਲਾ ਹਨੂੰਮਾਨ ਚੋਂਕ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੱਗਾ ਕਰ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਵੰਸ਼ (17) ਦੇ ਰੂਪ 'ਚ ਹੋਈ ਹੈ । ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੇ ਮਾਤਾ - ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਤੇ ਉਹ ਗੁਰਦਾਸਪੁਰ ਵਿਖੇ ਆਪਣੇ ਨਾਨਕੇ ਰਹਿੰਦਾ ਸੀ। ਦੱਸਿਆ ਜਾ ਰਿਹਾ ਕਿ ਪਰਿਵਾਰਿਕ ਮੈਬਰ ਕਿਸੇ ਰਿਸ਼ਤੇਦਾਰ ਦੇ ਸੰਸਕਾਰ ਲਈ ਜੰਮੂ ਗਏ ਹੋਏ ਸਨ ਤੇ ਉਹ ਘਰ ਵਿੱਚ ਇਕੱਲਾ ਸੀ। ਉਹ 12ਵੀਂ ਦੇ ਪੇਪਰ ਦੇ ਕੇ ਘਰ ਆਇਆ ਸੀ। ਇਸ ਘਟਨਾ ਦਾ ਉਸ ਮੈ ਪਤਾ ਲੱਗਾ ਜਦੋ ਮ੍ਰਿਤਕ ਵੰਸ਼ ਦੇ ਦੋਸਤ ਉਸ ਦੇ ਘਰ ਆਏ। ਉਨ੍ਹਾਂ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਸੀ ਪਰ ਵਸ਼ ਨੇ ਨਹੀ ਖੋਲ੍ਹਿਆ । ਸ਼ੱਕ ਹੋਣ ਤੇ ਉਸ ਦੇ ਦੋਸਤਾਂ ਨੇ ਗੁਆਂਢ ਦੀ ਛੱਤ ਤੋਂ ਅੰਦਰ ਦਾਖ਼ਲ ਹੋ ਦੇਖਿਆ ਤਾਂ ਵੰਸ਼ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਿਸ ਤੋਂ ਬੜਾ ਲੋਕਾਂ ਨੇ ਵੰਸ਼ ਨੂੰ ਹੇਠਾਂ ਉਤਾਰ ਕੇ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।