ਦੁੱਖਦਾਈ ਖ਼ਬਰ : ਪਾਣੀ ‘ਚ ਨਹਾਉਂਦੇ ਹੋਏ ਡੁੱਬਣ ਕਾਰਨ 2 ਬੱਚਿਆਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਾਣੀ ਵਿੱਚ ਡਿੱਗਣ ਕਾਰਨ 2 ਨਹਾਉਂਦੇ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਾਬੂ ਤੇ ਗੁਰਦਿੱਤ ਸਿੰਘ ਵਾਸੀ ਧੋਬੀਆਣਾ ਬਸਤੀ ਦੇ ਰੂਪ 'ਚ ਹੋਈ ਹੈ। ਦੋਵੇ ਮ੍ਰਿਤਕਾ ਦੀਆਂ ਲਾਸ਼ਾ ਨੂੰ ਨੌਜਵਾਨਾਂ ਨੇ ਮਿਲ ਕੇ ਬਾਹਰ ਕੱਢਿਆ । ਧੋਬੀਆਣਾ ਬਸਤੀ ਦੇ ਵਾਸੀ ਅਕਾਸ਼ ਨੇ ਕਿਹਾ ਕਿ ਉਹ ਬਾਬੂ ਤੇ ਗੁਰਦਿੱਤ ਸਿੰਘ ਨਾਮ ਦੇ ਦੋਸਤਾਂ ਨਾਲ ਮਾਡਲ ਟਾਊਨ ਇਲਾਕੇ 'ਚ ਸਥਿਤ ਪਾਣੀ ਵਾਲੀ ਡਿੱਗੀ 'ਤੇ ਪਹੁੰਚਿਆ ਤਾਂ ਬਾਬੂ ਤੇ ਗੁਰਦਿੱਤ ਪਾਣੀ ਵਾਲੀ ਡਿੱਗੀ 'ਚ ਨਹਾਉਣ ਲਈ ਵੜ ਗਏ ਪਰ ਉਹ ਨਹੀ ਗਿਆ। ਪਾਣੀ ਦੀ ਡਿੱਗੀ 'ਚੋ ਜਦੋ ਉਹ ਬਾਹਰ ਨਹੀ ਆਏ ਤਾਂ ਉਹ ਦੋਵੇ ਦੋਸਤਾਂ ਦੇ ਪਰਿਵਾਰਿਕ ਮੈਬਰਾਂ ਨੂੰ ਨੂੰ ਬੁਲਾਉਣ ਲਈ ਘਰ ਚਲਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੁਸਾਇਟੀ ਦੇ ਮੈਬਰਾਂ ਨੇ ਮੌਕੇ 'ਤੇ ਪਹੁੰਚ , ਡਿੱਗੀ 'ਚ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ।