ਦੁੱਖਦਾਈ ਖ਼ਬਰ : ਹੜ੍ਹ ‘ਚ ਰੁੜ੍ਹੇ 2 ਫੋਜੀ ਜਵਾਨ, ਬਚਾਅ ਕਾਰਜ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਫੋਜ ਨਾਲ ਜੁੜੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਾਇਬ ਸੂਬੇਦਾਰ ਕੁਲਦੀਪ ਸਿੰਘ ਤੇ ਸੁਵਿੰਦਰ ਸਿੰਘ ਦੋਵੇ ਜਵਾਨ ਜੰਮੂ ਕਸ਼ਮੀਰ ਦੇ ਇੱਕ ਇਲਾਕੇ 'ਚ ਚੈਕਿੰਗ ਦੌਰਾਨ ਨਦੀ ਪਾਰ ਕਰਦੇ ਹੋਏ ਹੜ੍ਹ 'ਚ ਰੁੜ੍ਹ ਗਏ । ਰੱਖਿਆ ਵਿਭਾਗ ਅਨੁਸਾਰ ਪੁੰਛ 'ਚ ਪੋਸ਼ਾਨਾ ਨਦੀ ਵਿੱਚ 2 ਫੋਜੀ ਜਵਾਨ ਰੁੜ੍ਹ ਗਏ ਹਨ। ਜਿਨ੍ਹਾਂ ਨੂੰ ਲੱਭਣ ਲਈ ਟੀਮਾਂ ਵਲੋਂ ਬਚਾਅ ਕਾਰਜ ਜਾਰੀ ਹਨ ।ਭਾਰਤੀ ਫੋਜ ਦੇ ਦੋਵੇ ਜਵਾਨਾਂ ਦੇ ਡੁੱਬਣ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਅਨੁਸਾਰ ਦੋਵੇ ਜਵਾਨ ਸੂਰਨਕੋਟ ਇਲਾਕੇ ਦੇ ਪੋਸ਼ਾਨਾ ਵਿਖੇ ਡੋਗਰਾ ਨਾਲੇ ਨੂੰ ਪਾਰ ਕਰ ਰਹੇ ਸਨ ,ਜਦੋ ਉਹ ਭਾਰੀ ਬਾਰਿਸ਼ ਕਾਰਨ ਆਏ ਹੜ੍ਹ 'ਚ ਵਹਿ ਗਏ। ਹਾਲਾਂਕਿ ਦੋਵੇ ਜਵਾਨਾਂ ਦਾ ਹਾਲੇ ਕੋਈ ਸੁਰਾਗ ਨਹੀ ਮਿਲਿਆ । ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਵਿਚ ਹੋਰ ਰਹੀ ਲਗਤਾਰ ਭਾਰੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਸ੍ਰੀ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ ।