ਦੁੱਖਦਾਈ ਖਬਰ : ਬੋਰਵੈਲ ‘ਚ ਡਿੱਗਣ ਨਾਲ 2 ਸਾਲ ਮਾਸੂਮ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਜਰਾਤ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 2 ਸਾਲਾਂ ਬੱਚੀ ਬੋਰਵੈਲ 'ਚ ਡਿੱਗ ਗਈ। ਸੂਚਨਾ ਮਿਲਦੇ ਹੀ ਪੁਲਿਸ ਤੇ ਬਚਾਅ ਟੀਮ ਵਲੋਂ ਉਸ ਨੂੰ ਬਚਾਉਣ ਲਈ ਮੁਹਿੰਮ ਚਲਾਈ ਗਈ ਪਰ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਪਿੰਡ ਤਮਾਚਨ ਵਿਖੇ ਖੇਤ ਵਿੱਚ ਮਜ਼ਦੂਰ ਵਜੋਂ ਕੰਮ ਕਰ ਰਹੇ 1 ਪ੍ਰਵਾਸੀ ਪਰਿਵਾਰ ਦੀ ਬੱਚੀ ਦੀ ਖੇਡਦੇ ਹੋਏ ਡੂੰਘੇ ਬੋਰਵੈਲ 'ਚ ਡਿੱਗਣ ਕਾਰਨ ਮੌਤ ਹੋ ਗਈ । ਵਿਕਾਸ ਵਿਭਾਗ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 6 ਵਜੇ ਬੱਚੀ ਨੂੰ ਬੋਰਵੈਲ 'ਚੋ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਮਾਸੂਮ ਦੀ ਮੌਤ ਹੋ ਚੁੱਕੀ ਸੀ।