ਦੁੱਖਦਾਈ ਖ਼ਬਰ : ਦਲਦਲ ‘ਚ ਧੱਸਣ ਨਾਲ 2 ਨੌਜਵਾਨਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਸ੍ਰੀ ਮੁਕਤਸਰ ਸਾਹਿਬ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਪਿੰਡ ਭੁੱਲਰ ਕੋਲ ਦਲਦਲ 'ਚ ਧੱਸਣ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਗੋਪੀ ਤੇ ਉਸ ਦਾ ਸਾਥੀ ਬੱਬੂ ਦੋਵੇ ਕਾਗਜ਼ ,ਪਲਾਸਟਿਕ ਆਦਿ ਇਕੱਠਾ ਕਰਕੇ ਵੇਚਦੇ ਸਨ ।ਬੀਤੀ ਦਿਨੀਂ ਉਹ ਰੋਜ਼ਾਨਾ ਦੀ ਤਰਾਂ ਆਪਣੇ ਸਾਥੀਆਂ ਨਾਲ ਕਾਗਜ , ਪਲਾਸਟਿਕ ਦੀ ਬੋਤਲਾਂ ਆਦਿ ਇਕੱਠਾ ਕਰਨ ਲਈ ਗਏ । ਇਸ ਦੌਰਾਨ ਰਾਜਸਥਾਨ ਫੀਡਰ ਨਹਿਰ ਵਿੱਚ ਕੁਝ ਬੋਤਲਾਂ ਤੈਰਦੀਆਂ ਦੇਖ ਗੋਪੀ ਤੇ ਬੱਬੂ ਆਪਣੇ ਸਾਥੀਆਂ ਨੂੰ ਕਿਨਾਰੇ 'ਤੇ ਖੜ੍ਹੇ ਕਰਕੇ ਖੁਦ ਨਹਿਰ ਵਿੱਚ ਬੋਤਲਾਂ ਕੱਢਣ ਲਈ ਚੱਲੇ ਗਏ। ਅਚਾਨਕ ਨਹਿਰ ਤੋਂ ਕੁਝ ਅੱਗੇ ਦਲਦਲ 'ਚ ਦੋਵੇ ਫਸ ਗਏ। ਲੋਕਾਂ ਵੱਲੋ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ । ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਦੋਵਾਂ ਨੂੰ ਲੱਭਣਾ ਸ਼ੁਰੂ ਕੀਤਾ ਪਰ ਦੋਵਾਂ ਦੀ ਲਾਸ਼ਾਂ ਬਰਾਮਦ ਹੋਈਆਂ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ।