ਦੁੱਖਦਾਈ ਖ਼ਬਰ : ਖੂਹ ‘ਚ ਡੁੱਬਣ ਕਾਰਨ ਮਾਂ ਸਮੇਤ 3 ਬੱਚਿਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਦੈਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮਹਿਲਾ ਤੇ ਉਸ ਦੇ 3 ਬੱਚਿਆਂ ਨੇ ਖੂਹ 'ਚ ਛਾਲ ਮਾਰ ਦਿੱਤੀ। ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ ।ਦੱਸਿਆ ਜਾ ਰਿਹਾ ਇੱਕ ਬੱਚਾ ਘਰ ਦੇ ਕੋਲ ਖੇਡਦੇ ਹੋਏ ਖੂਹ 'ਚ ਡਿੱਗ ਪਿਆ ,ਜਿਸ ਤੋਂ ਬਾਅਦ ਉਸ ਨੂੰ ਬਚਾਉਣ ਲਈ 2 ਹੋਰ ਬੱਚਿਆਂ ਤੇ ਮਾਂ ਨੇ ਖੂਹ 'ਚ ਛਾਲ ਮਾਰ ਦਿੱਤੀ। ਖੂਹ 'ਚ ਡੁੱਬਣ ਕਾਰਨ ਚਾਰਾਂ ਦੀ ਮੌਤ ਹੋ ਗਈ ।ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ਾ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਪਲ ਭੇਜ ਦਿੱਤਾ ਹੈ ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਪਿੰਡ ਬਛਰ 'ਚ ਵਾਪਰੀ ਹੈ। ਇੱਥੇ ਇੱਕ ਬੱਚਾ ਖੇਡਦਾ ਹੋਇਆ ਖੂਹ ਵਿੱਚ ਡਿੱਗ ਗਿਆ ।ਜਿਸ ਨੂੰ ਬਚਾਉਣ ਦੀ ਮਾਂ ਸਮੇਤ 3 ਹੋਰ ਬੱਚਿਆਂ ਨੇ ਖੂਹ 'ਚ ਛਾਲ ਮਾਰ ਦਿੱਤੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚਿਆਂ ਦੀ ਉਮਰ 8, 9ਤੇ 12 ਸਾਲ ਦੱਸੀ ਜਾ ਰਹੀ ਹੈ, ਜਦਕਿ ਮ੍ਰਿਤਕਾਂ ਦੀ ਉਮਰ 32 ਸਾਲ ਹੈ । ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ।