ਦੁੱਖਦਾਈ ਖ਼ਬਰ : ਮੋਬਾਈਲ ਚਾਰਜਰ ਮੂੰਹ ‘ਚ ਪਾਉਣ ਕਾਰਨ 8 ਮਹੀਨੇ ਦੀ ਬੱਚੀ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਰਨਾਟਕ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗਲਤੀ ਨਾਲ ਮੋਬਾਈਲ ਦਾ ਚਾਰਜਰ ਮੂੰਹ 'ਚ ਪਾਉਣ ਕਾਰਨ 8 ਮਹੀਨੇ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ । ਬੱਚੀ ਦੀ ਪਛਾਣ ਸੰਨੀਧਿਆ ਦੇ ਰੂਪ 'ਚ ਹੋਈ ਹੈ, ਜੋ ਸੰਤੋਸ਼ ਤੇ ਸੰਜਨਾ ਦੀ ਧੀ ਸੀ ।ਦੱਸਿਆ ਜਾ ਰਿਹਾ ਪਰਿਵਾਰ ਨੇ ਆਪਣਾ ਮੋਬਾਈਲ ਫੋਨ ਚਾਰਜ ਕਰ ਲਿਆ ਸੀ ਪਰ ਗਲਤੀ ਨਾਲ ਸਵਿੱਚ ਆਨ ਛੱਡ ਦਿੱਤਾ । ਅਚਾਨਕ ਬੱਚੀ ਨੇ ਚਾਰਜਰ ਦੀ ਪਿੰਨ ਆਪਣੇ ਮੂੰਹ 'ਚ ਪਾ ਲਈ। ਜਿਸ ਤੋਂ ਬਾਅਦ ਉਸ ਨੂੰ ਜ਼ੋਰਦਾਰ ਝਟਕਾ ਲੱਗਿਆ । ਮਾਪਿਆਂ ਵਲੋਂ ਬੱਚੀ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਹੈ ।