ਦੁੱਖਦਾਈ ਖ਼ਬਰ : 25 ਸਾਲਾਂ ਨੌਜਵਾਨ ਨੇ ਦੋਸਤ ਸਾਹਮਣੇ ਨਹਿਰ ‘ਚ ਛਾਲ ਮਾਰੀ ਕੀਤੀ ਜ਼ਿੰਦਗੀ ਖਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਬੋਹਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 25 ਸਾਲਾਂ ਨੌਜਵਾਨ ਨੇ ਦੇਰ ਰਾਤ ਆਪਣੇ ਦੋਸਤ ਸਾਹਮਣੇ ਹੀ ਨਹਿਰ 'ਚ ਛਾਲ ਮਾਰ ਜ਼ਿੰਦਗੀ ਖ਼ਤਮ ਕਰ ਲਈ। ਜਿਸ ਤੋਂ ਬਾਅਦ ਇੱਕ ਦੋਸਤ ਨੇ ਉਸ ਦੇ ਪਰਿਵਾਰਿਕ ਮੈਬਰਾਂ ਤੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਪੁਲਿਸ ਵਲੋਂ ਉਸ ਦੀ ਕਾਫੀ ਸਮੇ ਤੱਕ ਭਾਲ ਕੀਤੀ ਗਈ ਪਰ ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦਲਮੀਰਖੇੜਾ ਕੋਲ ਮਿਲੀ, ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ । ਜਾਣਕਾਰੀ ਅਨੁਸਾਰ ਸਾਵਨ ਕਲੀਨਿਕ ਤੇ ਕੰਮ ਕਰਦਾ ਸੀ। ਦੇਰ ਰਾਤ ਉਸ ਨੇ ਆਪਣੇ ਦੋਸਤ ਕੁਸ਼ਲ ਨੂੰ ਫੋਨ ਕਰਕੇ ਕਿਹਾ ਕਿ ਉਹ ਨਹਿਰ 'ਚ ਛਾਲ ਮਾਰ ਕੇ ਜ਼ਿੰਦਗੀ ਖ਼ਤਮ ਕਰ ਲਈ । ਮ੍ਰਿਤਕ ਨੌਜਵਾਨ ਨੇ ਨਹਿਰ ਵਿੱਚ ਛਾਲ਼ ਮਾਰਨ ਤੋਂ ਪਹਿਲਾਂ ਆਪਣੀ ਜੇਬ 'ਚੋ ਮੋਬਾਈਲ ਤੇ ਪੈਸੇ ਕੱਢ ਕੇ ਰੱਖੇ ਤੇ ਛਾਲ ਮਾਰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।