ਦੁੱਖਦਾਈ ਖ਼ਬਰ : ਕੈਨੇਡਾ ਪੜ੍ਹਾਈ ਕਰਨ ਗਈ ਵਿਆਹੁਤਾ ਨੇ ਕੀਤੀ ਜ਼ਿੰਦਗੀ ਖ਼ਤਮ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਕੇਰੀਆਂ ਦੇ ਪਿੰਡ ਡੁੱਗਰੀ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 6 ਮਹੀਨੇ ਪਹਿਲਾਂ ਕੈਨੇਡਾ ਗਈ ਨੂੰਹ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਪ੍ਰੀਤ ਕੌਰ ਦੇ ਰੂਪ 'ਚ ਹੋਈ ਹੈ ।ਮ੍ਰਿਤਕ ਦੇ ਪਤੀ ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 7 ਸਾਲ ਪਹਿਲਾਂ ਅਮਨਪ੍ਰੀਤ ਕੌਰ ਵਾਸੀ ਆਦਮਪੁਰ ਨਾਲ ਹੋਇਆ ਸੀ ਤੇ ਉਸ ਦੀ ਇੱਕ 6 ਸਾਲਾਂ ਧੀ ਵੀ ਹੈ, ਜੋ ਉਸ ਨਾਲ ਪਿੰਡ ਰਹਿੰਦੀ ਹੈ। ਅਮਨਪ੍ਰੀਤ ਕੌਰ ਵਿਦੇਸ਼ ਵਿੱਚ ਪੜ੍ਹਾਈ ਕਰਨ ਚਾਹੁੰਦੀ ਸੀ। ਅਸੀਂ ਉਸ ਨੂੰ 2022 'ਚ ਪੜ੍ਹਾਈ ਲਈ ਕੈਨੇਡਾ ਭੇਜ ਦਿੱਤਾ, ਉਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿੰਦੀ ਸੀ। ਮ੍ਰਿਤਕਾ ਦੀ ਪਤੀ ਨੇ ਕਿਹਾ ਕਿ ਉਸ ਨੇ ਆਪਣੀ ਪਤਨੀ ਕੋਲ ਜਾਣ ਲਈ ਫਾਈਲ ਲਗਾਈ ਸੀ । 2 ਦਿਨ ਤੱਕ ਅਮਨਪ੍ਰੀਤ ਨਾਲ ਗੱਲ ਨਾ ਹੋਣ ਤੋਂ ਬਾਅਦ ਜਦੋ ਉਸ ਨੇ ਕੈਨੇਡਾ ਕਿਸੇ ਹੋਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਇਸ ਸੂਚਨਾ ਨਾਲ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ,ਜਦਕਿ ਪਰਿਵਾਰਿਕ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ ।

More News

NRI Post
..
NRI Post
..
NRI Post
..