ਦੁੱਖਦਾਈ ਖ਼ਬਰ : ਵਿਦੇਸ਼ ‘ਚ ਟਰੱਕ ਡਰਾਈਵਰ ਨੇ ਕਾਰ ਨੂੰ ਮਾਰੀ ਭਿਆਨਕ ਟੱਕਰ, 2 ਮੁੰਡਿਆਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਨਸ਼ੇ ਵਿੱਚ ਟੱਲੀ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੇ ਇੱਕ ਕਾਰ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ 2 ਮੁੰਡਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ 3 ਲੋਕ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 34 ਸਾਲਾ ਅਮਨਦੀਪ ਸਿੰਘ ਨੂੰ ਜੈਰੀਕੋ 'ਚ ਨੋਰਥ ਬ੍ਰੋਡਵੇ 'ਚ ਇੱਕ ਪਿਕਅੱਪ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ 5 ਮੁੰਡੇ ਸਵਾਰ ਸਨ। 2 ਮੁੰਡਿਆਂ ਦੀ ਪਛਾਣ ਡਰਿਊ ਹੈਸਨਬੇਨ ਤੇ ਏਥਨ ਦੇ ਰੂਪ 'ਚ ਹੋਈ ਹੈ, ਜਿਨ੍ਹਾਂ ਦੀ ਹਾਦਸੇ ਸਮੇ ਮੌਕੇ 'ਤੇ ਹੀ ਮੌਤ ਹੋ ਗਈ । ਜਦਕਿ ਇਸ ਹਾਦਸੇ ਦੌਰਾਨ 16 ਤੇ 17,21 ਸਾਲ ਦੇ ਮੁੰਡੇ ਗੰਭੀਰ ਜਖ਼ਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਤੇ ਉਸ ਨੇ ਇੱਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ ।ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ।ਪੁਲਿਸ ਵਲੋਂ ਪੀੜਤ ਨੂੰ ਇਲਾਜ਼ ਲਈ ਭਰਤੀ ਕਰਵਾਇਆ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ।