ਦੁੱਖਦਾਈ ਖ਼ਬਰ : ਕੈਨੇਡਾ ‘ਚ ਲਾਪਤਾ ਹੋਏ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਟੋਰਾਂਟੋ ਵਿੱਚ ਪੜ੍ਹ ਰਿਹਾ ਭਾਰਤੀ ਵਿਦਿਆਰਥੀ ਜੋ ਕਿ ਕਈ ਦਿਨਾਂ ਤੋਂ ਲਾਪਤਾ ਹੋ ਗਿਆ ਸੀ। ਉਸ ਦੀ ਅੱਜ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਭਾਰਤ ਦੇ ਗੁਜਰਾਤ ਤੋਂ ਭਾਵਨਗਰ ਦੇ ਰਹਿਣ ਵਾਲੇ ਆਯੂਸ਼ ਦਾਨਖੜਾ ਦੀ ਲਾਸ਼ ਬੀਤੀ ਦਿਨੀਂ ਇੱਕ ਪੁੱਲ ਕੋਲੋਂ ਬਰਾਮਦ ਹੋਈ ਹੈ । DSP ਰਮੇਸ਼ ਦਾ ਪੁੱਤ ਟੋਰਾਂਟੋ ਦੀ ਯਾਰਕ ਯੂਨੀਵਰਸਿਟੀ 'ਚ ਪੜ੍ਹਨ ਵਾਲਾ ਸੂਬੇ ਦਾ ਦੂਜਾ ਵਿਦਿਆਰਥੀ ਸੀ। ਜਿਸ ਦੀ ਸ਼ੱਕੀ ਹਾਲਾਤ 'ਚ ਮੌਤ ਹੋਈ ਹੈ ,ਉਥੇ ਹੀ ਪਿਛਲੇ ਦਿਨੀਂ ਅਹਿਮਦਾਬਾਦ ਦੇ ਵਾਸੀ ਹਰਸ਼ ਪਟੇਲ ਮ੍ਰਿਤਕ ਪਾਇਆ ਗਿਆ ਸੀ।

ਦੋਵਾਂ ਦੀਆਂ ਲਾਸ਼ਾਂ ਇੱਕ ਪੁੱਲ ਕੋਲੋਂ ਮਿਲੀਆਂ ਹਨ। ਦੋਵੇ ਕਾਫੀ ਦਿਨਾਂ ਤੋਂ ਲਾਪਤਾ ਸਨ । ਆਯੂਸ਼ ਦੇ ਚਾਚੇ ਨਾਰਨ ਨੇ ਦੱਸਿਆ ਕੀਆ ਆਯੂਸ਼ ਨੇ ਗਾਂਧੀਨਗਰ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਤੇ ਕੰਪਿਊਟਰ ਸਾਇੰਸ ਵਿੱਚ ਕੋਰਸ ਕਰਨ ਲਈ ਯਾਰਕ ਯੂਨੀਵਰਸਿਟੀ ਲਈ ਰਵਾਨਾ ਹੋਇਆ। ਪਿਛਲੇ ਦਿਨੀਂ ਆਯੂਸ਼ ਦੇ ਰੂਮ ਪਾਰਟਨਰ ਨੇ ਸੂਚਨਾ ਦਿੱਤੀ ਕਿ ਆਯੂਸ਼ ਕਾਫੀ ਦਿਨਾਂ ਤੋਂ ਲਾਪਤਾ ਹੋ ਗਿਆ ਤੇ ਉਸ ਨਾਲ ਕੋਈ ਸੰਪਰਕ ਨਹੀ ਹੋ ਸਕਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਤੇ ਜਾਂਚ ਦੌਰਾਨ ਪੁਲਿਸ ਨੂੰ ਆਯੂਸ਼ ਦੀ vਅੱਜ ਲਾਸ਼ ਇੱਕ ਪੁੱਲ ਕੋਲੋਂ ਮਿਲੀ ਹੈ । ਫੋਟੋ ਤੋਂ ਮ੍ਰਿਤਕ ਦੀ ਪਛਾਣ ਆਯੂਸ਼ ਦੇ ਰੂਪ 'ਚ ਹੋਈ ਹੈ ।