ਦੁੱਖਦਾਈ ਖ਼ਬਰ : ਸੁਫ਼ਨਿਆਂ ਨੂੰ ਪੂਰਾ ਕਰਨ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ….

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਪਰਮਵੀਰ ਸਿੰਘ (19 ਸਾਲ ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਮ੍ਰਿਤਕ ਪਰਮਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ। ਜਿਸ ਦੇ ਪਿਤਾ ਸਰਕਾਰੀ ਮੁਲਾਜ਼ਮ ਤੇ ਮਾਤਾ ਵਕੀਲ ਹਨ ।ਪਰਮਵੀਰ ਸਿੰਘ 30 ਅਪ੍ਰੈਲ ਨੂੰ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ ਪਰ ਅੱਜ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਪਰਮਵੀਰ ਦੀ ਲਾਸ਼ ਨਵਾਂਸ਼ਹਿਰ ਪਹੁੰਚਣ ਤੇ ਉਸ ਦਾ ਟੀਮ ਸੰਸਕਾਰ ਕੀਤਾ ਜਾਵੇਗਾ ,ਉੱਥੇ ਹੀ ਵਿਧਾਇਕ ਬੰਗਾ ਸੁੱਖੀ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਹੀ ਰੋਜ਼ਗਾਰ ਮਿਲ ਜਾਵੇ ਤਾਂ ਕਾਫੀ ਹੱਦ ਤੱਕ ਨੌਜਵਾਨ ਵਿਦੇਸ਼ਾ ਦਾ ਰੁਝਾਨ ਘੱਟ ਕਰ ਸਕਦੇ ਹਨ ।