ਮਦੰਭਾਗੀ ਖ਼ਬਰ : ਪਤਨੀ ਤੋਂ ਪ੍ਰੇਸ਼ਾਨ ਹੋ ਪਤੀ ਨੇ ਕੀਤੀ ਜੀਵਨ ਲੀਲਾ ਖ਼ਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਤਨੀ ਤੋਂ ਪ੍ਰੇਸ਼ਾਨ ਹੋ ਪਤੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਦੱਸਿਆ ਜਾ ਰਿਹਾ ਪਰਿਵਾਰਿਕ ਮੈਬਰਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਉਸ ਦੀ ਲਾਸ਼ ਬਾਹਰ ਕੱਢੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਨੇ ਦਿਲਜੀਤ ਕੌਰ ਦੀ ਸ਼ਿਕਾਇਤ 'ਤੇ ਜਸਪਾਲ ਨਗਰ ਦੀ ਰਹਿਣ ਵਾਲੀ ਉਸ ਦੀ ਨੂੰਹ ਤਰਨਪ੍ਰੀਤ ਕੌਰ ਸਮੇਤ ਸਾਰੇ ਪਰਿਵਾਰਿਕ ਮੈਬਰਾਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

ਦਲਜੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤ ਗਗਨਦੀਪ ਸਿੰਘ ਦਾ ਵਿਆਹ ਕੁਝ ਸਾਲ ਪਹਿਲਾਂ ਹੀ ਤਰਨਪ੍ਰੀਤ ਕੌਰ ਨਾਲ ਹੋਇਆ ਸੀ । ਅਕਸਰ ਹੀ ਛੋਟੇ- ਛੋਟੇ ਮਾਮਲਿਆਂ ਨੂੰ ਲੈ ਕੇ ਤਰਨਪ੍ਰੀਤ ਕੌਰ ਘਰ ਵੀ ਲੜਾਈ ਕਰਨ ਲੱਗ ਪਈ। 2 ਬੱਚਿਆਂ ਦੇ ਜਨਮ ਤੋਂ ਬਾਅਦ ਵੀ ਘਰ 'ਚ ਕਲੇਸ਼ ਖ਼ਤਮ ਨਹੀ ਹੋਇਆ । ਬੀਤੀ ਦਿਨੀਂ ਗਗਨਦੀਪ ਸਿੰਘ ਨਾਲ ਉਸ ਨੇ ਫਿਰ ਲੜਾਈ ਕੀਤੀ ਤੇ ਦੋਵਾਂ ਬੱਚਿਆਂ ਨੂੰ ਲੈ ਕੇ ਉਹ ਪੇਕੇ ਘਰ ਚੱਲੀ ਗਈ। ਬੱਚਿਆਂ ਤੇ ਪਤਨੀ ਦੇ ਚੱਲੇ ਜਾਣ ਤੋਂ ਬਾਅਦ ਗਗਨਦੀਪ ਪ੍ਰੇਸ਼ਾਨ ਹੋ ਗਿਆ। ਬੀਤੀ ਸ਼ਾਮ ਉਸ ਨੇ ਕਮਰੇ ਅੰਦਰ ਕੁੰਡੀ ਮਾਰ ਲਈ ਤੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..