ਦੁੱਖਦਾਈ ਖ਼ਬਰ : ਪਿਓ ਨੇ ਆਪਣੀ ਹੀ 2 ਧੀਆਂ ਨੂੰ ਲਗਾਈ ਅੱਗ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਲਵਾੜਾ ਦੇ ਪਿੰਡ ਬੇੜਿੰਗ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਓ ਨੇ ਆਪਣੀ 2 ਧੀਆਂ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਦੋਵਾਂ ਬੱਚਿਆਂ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ। ਪੁਲਿਸ ਨੇ ਵਿੱਦਿਆ ਰਾਮ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ਼ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਬੱਚਿਆਂ ਦੀ ਮਾਂ ਪੂਨਮ ਨੇ ਦੱਸਿਆ ਕਿ ਉਸ ਦਾ ਪਤੀ TV ਦਾ ਮਰੀਜ਼ ਹੈ ਤੇ ਉਸ ਦੀ ਤੇ ਉਸ ਦੀਆਂ ਧੀਆਂ ਨਾਲ ਲੜਾਈ ਹੁੰਦੀ ਰਹਿੰਦੀ ਸੀ। ਬੀਤੀ ਦਿਨੀਂ ਜਦੋ ਉਹ ਅੰਮ੍ਰਿਤਸਰ ਤੋਂ ਆਪਣੀ ਭੈਣ ਨੂੰ ਮਿਲ ਕਰ ਵਾਪਸ ਘਰ ਆਈ ਤਾਂ ਉਸ ਦੇ ਪਤੀ ਨੇ ਫਿਰ ਲੜਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਰਸੋਈ 'ਚ ਆ ਕੇ ਉਸ ਦੇ ਪਤੀ ਨੇ ਪਹਿਲਾਂ ਉਸ ਨੂੰ ਚੁੱਲ੍ਹੇ 'ਚੋ ਲਕੜੀ ਕੱਢ ਕੇ ਮਾਰੀ ਤੇ ਬਾਅਦ 'ਚ ਉਸ ਦੀਆਂ ਧੀਆਂ ਸਚਿਤਾ ਤੇ ਸਰਿਤਾ 'ਤੇ ਪੈਟਰੋਲ ਪਾ ਲੈ ਅੱਗ ਲੱਗਾ ਦਿੱਤੀ। ਜਿਸ ਕਰਨ ਦੋਵੇ ਬੁਰੀ ਤਰਾਂ ਝੁਲਸ ਗਈਆਂ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।