
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਦਾ ਸਿਹਤ ਖ਼ਰਾਬ ਹੋਣ ਕਾਰਨ ਅੱਜ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਉਨ੍ਹਾਂ ਨੇ ਆਪਣੇ ਆਖਰੀ ਸਾਹ ਆਪਣੇ ਘਰ ਲਏ ਸਨ । ਪਰਿਵਾਰਿਕ ਮੈਬਰ ਉਨ੍ਹਾਂ ਨੂੰ ਇਲਾਜ ਲਈ ਅੱਜ ਲਖਨਊ ਲੈ ਕੇ ਜਾਣ ਵਾਲੇ ਸੀ। ਸਿਹਤ ਖ਼ਰਾਬ ਹੋਣ ਕਾਰਨ 2 ਦਿਨ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ।ਜਿੱਥੇ ਡਾਕਟਰ ਉਨ੍ਹਾਂ ਨੂੰ ਨਲੀ ਦੀ ਮਦਦ ਨਾਲ ਆਕਸੀਜਨ ਦੇ ਨਾਲ ਖਾਨ ਪੀਣ ਵਾਲੇ ਪਦਾਰਥ ਵੀ ਦਿੰਦੇ ਸੀ । ਸਿਹਤ ਜ਼ਿਆਦਾ ਖਰਾਬ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਇਲਾਜ਼ ਲਈ ਲਖਨਊ ਲੈ ਕੇ ਜਾਣ ਲਈ ਕਿਹਾ ਸੀ ।ਪਰਿਵਾਰਿਕ ਮੈਬਰਾਂ ਨੇ ਕਿਹਾ ਅੱਜ ਉਨ੍ਹਾਂ ਨੂੰ ਲਖਨਊ ਲਿਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ।
ਹੋਰ ਖਬਰਾਂ
Rimpi Sharma
Rimpi Sharma