ਦੁੱਖਦਾਈ ਖ਼ਬਰ : ਸਾਬਕਾ ਭਾਰਤੀ ਖਿਡਾਰੀ ਸਲੀਮ ਦੁਰਾਨੀ ਦਾ ਹੋਇਆ ਦੇਹਾਂਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਲੀਮ ਦੁਰਾਨੀ ਦਾ ਅੱਜ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਸਲੀਮ ਦੁਰਾਨੀ ਨੇ ਗੁਜਰਾਤ ਦੇ ਜਾਮਨਗਰ 'ਚ ਆਪਣੇ ਆਖਰੀ ਸਾਹ ਲਏ ਸਨ। ਦੱਸ ਦਈਏ ਕਿ ਸਲੀਮ ਦਾ ਜਨਮ ਅਫ਼ਗ਼ਾਨਿਸਥਾਨ ਵਿੱਚ ਹੋਇਆ ਸੀ ਤੇ ਉਹ 88 ਸਾਲਾਂ ਦੇ ਸਨ। ਸਲੀਮ ਦੁਰਾਨੀ ਕਾਫੀ ਸਮੇ ਤੋਂ ਕੈਂਸਰ ਨਾਲ ਲੜ ਰਹੇ ਸੀ । ਸਲੀਮ ਦੁਰਾਨੀ ਨੇ ਕਈ ਸਾਲਾਂ ਤੱਕ ਭਾਰਤ ਲਈ ਕ੍ਰਿਕਟ ਖੇਡਿਆ ਸੀ । ਦੁਰਾਨੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਖਿਡਾਰੀ ਹਨ । ਜ਼ਿਕਰਯੋਗ ਹੈ ਕਿ ਸਲੀਮ ਨੇ ਭਾਰਤ ਲਈ ਪਹਿਲਾਂ ਮੈਚ 1 ਜਨਵਰੀ 1960 ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਖੇਡਿਆ ਸੀ ।

More News

NRI Post
..
NRI Post
..
NRI Post
..