ਦੁੱਖਦਾਈ ਖ਼ਬਰ : ਦਿਲ ਦਾ ਦੌਰਾ ਪੈਣ ਕਾਰਨ ਸਾਬਕਾ ਮਿਸਟਰ ਇੰਡੀਆ ਬਾਡੀ ਬਿਲਡਰ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਬਕਾ ਮਿਸਟਰ ਇੰਡੀਆ ਬਾਡੀ ਬਿਲਡਰ ਪ੍ਰੇਮਰਾਜ ਦਾ ਦਿਲ ਦਾ ਦੌਰਾ ਪੈਣ ਕਾਰਨ 42 ਸਾਲਾਂ ਦੀ ਉਮਰ 'ਚ ਅੱਜ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਕਸਰਤ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ, ਉਸ ਦੀ ਲਾਸ਼ ਬਾਥਰੂਮ 'ਚੋ ਮਿਲੀ ਹੈ। ਜਾਣਕਾਰੀ ਅਨੁਸਾਰ ਪ੍ਰੇਮਰਾਜ ਕਸਰਤ ਕਰਨ ਤੋਂ ਬਾਅਦ ਬਾਥਰੂਮ 'ਚ ਗਿਆ ਸੀ ਪਰ ਜਦੋ ਕਾਫੀ ਸਮੇ ਤੱਕ ਉਹ ਬਾਹਰ ਨਹੀਂ ਆਇਆ ਤਾਂ ਉਸ ਦੇ ਪਰਿਵਾਰਿਕ ਮੈਬਰਾਂ ਨੇ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਪਈ ਹੋਈ ਸੀ। ਦੱਸ ਦਈਏ ਕਿ ਪ੍ਰੇਮਰਾਜ ਨੇ 2014 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਹੁਣ ਆਪਣੇ ਪਿੱਛੇ ਪਤਨੀ ਤੇ 2 ਧੀਆਂ ਛੱਡ ਗਿਆ ਹੈ। ਪਰਿਵਾਰਿਕ ਮੈਬਰਾਂ ਨੇ ਕਿਹਾ ਪ੍ਰੇਮਰਾਜ ਨਸ਼ੇ ਤੋਂ ਦੂਰ ਦੀ ਤੇ ਸਹੀ ਖੁਰਾਕ ਦਾ ਪਾਲਣ ਕਰਦਾ ਸੀ । ਉਹ ਜ਼ਿਆਦਾਤਰ ਬਾਡੀ ਬਿਲਡਿੰਗ 'ਤੇ ਧਿਆਨ ਰੱਖਦਾ ਸੀ ।