ਦੁੱਖਦਾਈ ਖ਼ਬਰ : ਪੱਤਰਕਾਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਜਲੰਧਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਸ਼ਾਸਤਰੀ ਮਾਰਕੀਟ ਸਥਿਤ ਇੱਕ ਹੋਟਲ ਦੇ ਕਮਰੇ 'ਚ ਮੀਡੀਆ ਕਰਮਚਾਰੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਦੱਸਿਆ ਜਾ ਰਿਹਾ ਮੀਡੀਆ ਕਰਮਚਾਰੀ ਰਵੀ ਗਿੱਲ ਬੀਤੀ ਸ਼ਾਮ ਤੋਂ ਗਾਇਬ ਸੀ, ਜਿਸ ਦਾ ਫੋਨ ਵੀ ਕਾਫੀ ਸਮੇ ਤੋਂ ਬੰਦ ਸਨ ਪਰ ਉਸ ਦੇ ਦੋਸਤਾਂ ਨੇ ਜਦੋ ਉਸ ਦੀ ਲੋਕੇਸ਼ਨ ਦਾ ਪਤਾ ਕੀਤਾ ਤਾਂ ਉਹ ਇੱਕ ਹੋਟਲ ਪਹੁੰਚੇ ਉੱਥੇ ਜਾ ਉਨ੍ਹਾਂ ਨੇ ਦੇਖਿਆ ਕਿ ਰਵੀ ਗਿੱਲ ਆਖਰੀ ਸਾਹ ਲੈ ਰਿਹਾ ਸੀ।

ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਰਵੀ ਗਿੱਲ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ । ਜਿਸ 'ਚ ਉਸ ਨੇ ਕਈ ਵੱਡੇ ਖ਼ੁਲਾਸੇ ਕੀਤੇ ਹਨ। ਸੁਸਾਈਡ 'ਚ ਰਵੀ ਨੇ ਆਪਣੀ ਮਹਿਲਾ ਦੋਸਤ ਸਮੇਤ 3 ਹੋਰ ਪੱਤਰਕਾਰਾਂ 'ਤੇ ਬਲੈਕਮੇਲ ਕਰਨ ਦੇ ਦੋਸ਼ ਲਾਏ ਹਨ। ਦੱਸਣਯੋਗ ਹੈ ਕਿ ਰਵੀ ਗਿੱਲ ਰੇਲਵੇ ਸਟੇਸ਼ਨ ਕੋਲ ਪੈਂਦੇ ਰਿਸ਼ੀ ਨਗਰ 'ਚ ਰਹਿਣ ਵਾਲਾ ਤੇ ਕਾਫੀ ਸਮੇ ਤੋਂ ਮੀਡੀਆ ਲਾਈਨ 'ਚ ਕੰਮ ਕਰ ਰਿਹਾ ਸੀ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।