ਦੁੱਖਦਾਈ ਖ਼ਬਰ : ਵਿਆਹੁਤਾ ਨੇ ਕੀਤੀ ਫਾਹਾ ਲੈ ਜ਼ਿੰਦਗੀ ਖ਼ਤਮ, ਸਹੁਰੇ ਪਰਿਵਾਰ ‘ਤੇ ਲੱਗੇ ਗੰਭੀਰ ਦੋਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ , ਜਿੱਥੇ ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਪੁਲਿਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਬਿਆਨ 'ਚ ਵੀਰੋ ਬਾਈ ਨੇ ਦੱਸਿਆ ਕਿ ਉਸ ਦੀ ਕੁੜੀ ਛਿੰਦਰ ਕੌਰ ਨੇ ਬੀਤੀ ਦਿਨੀਂ ਆਪਣੇ ਘਰ ਦੇ ਕਮਰੇ 'ਚ ਪੱਖੇ ਨਾਲ ਚੁੰਨੀ ਦਾ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਧੀ ਛਿੰਦਰ ਕੌਰ ਦੀ ਲਾਸ਼ ਕਮਰੇ 'ਚ ਪਈ ਸੀ ਤੇ ਦੀਵਾਰ 'ਤੇ ਲਿਖਿਆ ਹੋਇਆ ਸੀ ਕਿ ਮੇਰੀ ਮੌਤ ਦੇ ਜਿੰਮੇਵਾਰ ਮੇਰਾ ਸਹੁਰਾ ਪਰਿਵਾਰ ਹੈ।

ਵੀਰੋ ਨੇ ਕਿਹਾ ਕਿ ਮੈ ਹੁਣ ਤੱਕ ਆਪਣੇ ਦੋਹਰਤੀ ਦੀ ਪਰਵਰਿਸ਼ ਨੂੰ ਧਿਆਨ 'ਚ ਰੱਖ ਕੇ ਪੰਚਾਇਤ ਦੇ ਕਹਿਣ 'ਤੇ ਹੁਣ ਤੱਕ ਰਾਜੀਨਾਮੇ ਬਾਰੇ ਸੋਚ ਰਹੀ ਸੀ ਪਰ ਮੇਰੀ ਆਤਮਾ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ। ਫਿਲਹਾਲ ਪੁਲਿਸ ਵਲੋਂ ਮ੍ਰਿਤਕਾ ਦੇ ਘਰਵਾਲੇ ਕੁਲਵਿੰਦਰ ਸਿੰਘ, ਸੱਸ ਪ੍ਰੀਤੋ ਤੇ ਦਿਉਰ ਰਾਜੂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।