ਦੁੱਖਦਾਈ ਖ਼ਬਰ : ਸ਼ਿਵਰਾਤਰੀ ‘ਤੇ ਭੋਲੇਨਾਥ ਦੇ ਦਰਸ਼ਨ ਲਈ ਜਾਂਦੀ ਬੱਸ ਡਿੱਗੀ ਖੱਡ ‘ਚ, 3 ਦੀ ਮੌਤ,19 ਜਖ਼ਮੀ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜੋਰੀ ਤੋਂ ਸ਼ਿਵਖੋੜੀ ਵੱਲ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਖੱਡ 'ਚ ਡਿੱਗ ਗਈ। ਇਸ ਹਾਦਸੇ ਦੌਰਾਨ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 19 ਲੋਕ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਸ਼ਿਵਰਾਤਰੀ ਕਰਕੇ ਸ਼ਰਧਾਲੂ ਭੋਲੇਨਾਥ ਦੇ ਦਰਸ਼ਨ ਲਈ ਜਾ ਰਹੇ ਸਨ। ਇਸ ਦੌਰਾਨ ਬੱਸ ਬੇਕਾਬੂ ਹੋ ਗਈ, ਜਿਸ ਕਾਰਨ ਹੀ ਵੱਡਾ ਹਾਦਸਾ ਵਾਪਰ ਗਿਆ । ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।