ਦੁੱਖਦਾਈ ਖ਼ਬਰ : ਪੰਜਾਬੀ ਗਾਇਕ ਕੰਵਰ ਚਾਹਲ ਦਾ ਹੋਇਆ ਦੇਹਾਂਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਗਾਇਕ ਕੰਵਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਕੰਵਰ ਚਾਹਲ ਦਾ ਪੰਜਾਬੀ ਸੰਗੀਤ ਜਗਤ 'ਚ ਕਾਫੀ ਨਾਮ ਸੀ। ਉਨ੍ਹਾਂ ਨੇ ਹੁਣ ਤੱਕ 'ਮਾਝੇ ਦੀ ਜੱਟੀਏ' 'ਗੱਲ ਸੁਣ ਜਾ' ਸਮੇਤ ਕਈ ਗੀਤ ਗਾਏ ਸਨ। ਉਨ੍ਹਾਂ ਦੇ ਅਚਾਨਕ ਹੋਈ ਦੇਹਾਂਤ ਕਾਰਨ ਪੰਜਾਬੀ ਜਗਤ 'ਚ ਸੋਗ ਦੀ ਲਹਿਰ ਦੇਖ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਅੱਜ ਕੋਟੜਾ ਕਲਾਂ ਦੇ ਕੋਲ ਭੀਖੀ ਵਿਖੇ ਕੰਵਰ ਚਾਹਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਗਾਇਕ ਕੰਵਰ ਚਾਹਲ ਦੀ ਮੌਤ ਕਿਵੇਂ ਹੋਈ ਹਾਲੇ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ।