ਦੁੱਖਦਾਈ ਖ਼ਬਰ : ਪਿਓ ਦਾ ਅੰਤਿਮ ਸੰਸਕਾਰ ਕਰਕੇ ਕੈਨੇਡਾ ਗਏ ਪੁੱਤ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 25 ਸਾਲਾ ਨੌਜਵਾਨ ਬਿਕਰਮ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ 3 ਦਿਨ ਪਹਿਲਾਂ ਹੀ ਬਿਕਰਮ ਸਿੰਘ ਭਾਰਤ ਆਪਣੇ ਪਿਓ ਦਾ ਅੰਤਿਮ ਸੰਸਕਾਰ ਕਰਕੇ ਕੈਨੇਡਾ ਗਿਆ ਸੀ। ਉਸ ਦੇ ਪਿਤਾ ਕੈਂਸਰ ਨਾਲ ਪੀੜਤ ਸਨ । ਮ੍ਰਿਤਕ ਬਿਕਰਮ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ । ਪਰਿਵਾਰਿਕ ਮੈਬਰਾਂ ਹਾਲੇ ਪਿਤਾ ਦੀ ਮੌਤ ਕਾਰਨ ਸਦਮੇ ਵਿੱਚ ਸੀ ਤੇ ਹੁਣ ਬਿਕਰਮ ਦੀ ਮੌਤ ਦੇ ਸਭ ਨੂੰ ਹਿੱਲਾ ਕੇ ਰੱਖ ਦਿੱਤਾ। ਬਿਕਰਮ ਸਿੰਘ ਆਪਣੇ ਪਿੱਛੇ ਪਤਨੀ 1 ਸਾਲ ਦਾ ਪੁੱਤ ਤੇ ਆਪਣੀ ਮਾਂ ਤੇ ਛੋਟੀ ਭੈਣ ਦੀ ਛੱਡ ਗਿਆ ਹੈ ।ਬਿਕਰਮ ਆਪਣੇ ਮਾਪਿਆਂ ਦਾ ਇੱਕਲਾ ਕਮਾਉ ਪੁੱਤ ਸੀ ।