ਦੁੱਖਦਾਈ ਖ਼ਬਰ : ਜਿੰਦਗੀ ਦੀ ਜੰਗ ਹਾਰ ਗਿਆ ਤਨਮਯ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਪਿੰਡ ਵਿੱਚ 6 ਦਸੰਬਰ ਨੂੰ ਬੋਰਵੈਲ 'ਚ ਡਿੱਗ ਕੇ 40 ਫੁੱਟ ਦੀ ਡੂੰਘਾਈ ਤੇ ਫਸਣ ਨਾਲ 8 ਸਾਲਾ ਬੱਚੇ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ । ਅਧਿਕਾਰੀਆਂ ਨੇ ਕਿਹਾ ਕਿ ਤਨਮਯ ਪਿੰਡ ਦੀ ਬੋਰਵੈਲ 'ਚ ਡਿੱਗ ਗਿਆ ਸੀ । ਬਚਾਅ ਮੁਹਿੰਮ ਹੋਣ ਦੇ ਬਾਵਜੂਦ ਉਸ ਨੂੰ ਨਹੀਂ ਬਚਾਇਆ ਜਾ ਸਕਿਆ ।

ਅੱਜ ਮੁੰਡੇ ਨੂੰ ਸਵੇਰੇ ਬੋਰਵੈਲ ਤੋਂ ਬਾਹਰ ਕੱਢੀਆਂ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ । ਜਾਣਕਾਰੀ ਅਨੁਸਾਰ ਜਦੋ ਮੁੰਡਾ ਬੋਰਵੈਲ 'ਚ ਡਿੱਗਿਆ ਤਾਂ ਉਹ 30 ਤੋਂ 40 ਫੁੱਟ ਦੀ ਡੂੰਘਾਈ 'ਤੇ ਫੜ ਗਿਆ। ਬੱਚੇ ਨੂੰ ਬਚਾਉਣ ਲਈ ਬੋਰਵੈਲ ਦੇ ਬਰਾਬਰ ਸੁਰੰਗ ਪੁੱਟਣ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। ਅਧਿਕਾਰੀਆਂ ਨੇ ਬੱਚੇ ਤੱਕ ਪਹੁੰਚਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਨਹੀਂ ਬਚਾਇਆ ਜਾ ਸਕਾ।