ਦੁੱਖਦਾਈ ਖ਼ਬਰ : ਘਰੋਂ ਸਾਈਕਲਿੰਗ ਕਰਨ ਗਏ ਨੌਜਵਾਨ ਦੀ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਕੀਰਤਪੁਰ ਸਾਹਿਬ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਿੰਡ ਕਕਰਾਲਾ ਆਪਣੇ ਘਰ ਤੋਂ ਸਾਈਕਲਿੰਗ ਕਰਨ ਗਏ ਅਨਮੋਲਦੀਪ ਸਿੰਘ ਦੀ ਅੱਜ ਪਿੰਡ ਬਾਲ ਸੰਢੇ ਭਾਖੜਾ ਨਹਿਰ 'ਚੋ ਲਾਸ਼ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀ ਸੁਭਾਸ਼ ਨੇ ਦੱਸਿਆ ਕਿ ਪਿੰਡ ਕਕਰਾਲਾ ਵਾਸੀ ਬਲਦੇਵ ਸਿੰਘ ਦਾ ਵੱਡਾ ਸਪੁੱਤਰ ਅਨਮੋਲਦੀਪ ਸਿੰਘ ਜੋ ਕਿ ਆਪਣੇ ਘਰੋਂ ਸਾਈਕਲਿੰਗ ਕਰਨ ਗਿਆ ਸੀ ਪਰ ਲਾਪਤਾ ਹੋ ਗਿਆ । ਅੱਜ ਸਵੇਰੇ ਉਸ ਦੀ ਲਾਸ਼ ਭਾਖੜਾ ਨਹਿਰ 'ਚੋ ਬਰਾਮਦ ਹੋਈ ।ਮ੍ਰਿਤਕ ਅਨਮੋਲਦੀਪ ਸਿੰਘ 10 ਵੀਂ ਜਮਾਤ ਦਾ ਵਿਦਿਆਰਥੀ ਸੀ ।ਫਿਲਹਾਲ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਆਧਾਰ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।