
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਰਹਿੰਦੀ ਆਪਣੀ ਧੀ ਨੂੰ ਮਿਲ ਕੇ ਵਾਪਸ ਪਰਤ ਰਹੇ ਪਿਤਾ ਦੀ ਜਹਾਜ਼ 'ਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਪਿੰਡ ਮਧੇ ਦਾ ਰਹਿਣ ਵਾਲਾ ਨਗਿੰਦਰ ਸਿੰਘ ਆਪਣੀ ਧੀ ਨੂੰ ਮਿਲ ਲਈ ਕੈਨੇਡਾ ਗਈ ਸੀ। ਜਦੋ ਉਹ ਵਾਪਸ ਭਾਰਤ ਆ ਰਿਹਾ ਸੀ ਤਾਂ ਜਹਾਜ਼ 'ਚ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਨਗਿੰਦਰ ਸਿੰਘ ਇੱਕ ਸਾਬਕਾ ਫੋਜੀ ਸੀ, ਜੋ ਆਪਣੀ ਧੀ ਗੁਰਜੀਤ ਕੌਰ ਨੂੰ ਮਿਲਣ ਗਿਆ ਸੀ । ਜਾਣਕਾਰੀ ਅਨੁਸਾਰ ਜਦੋ ਉਹ ਪਿੰਡ ਵਾਪਸ ਆਉਣ ਲਈ ਹਵਾਈ ਅੱਡੇ 'ਤੇ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਜਹਾਜ਼ 'ਚ ਬੈਠ ਗਏ ਤਾਂ ਅਚਾਨਕ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਹੋਰ ਖਬਰਾਂ
Rimpi Sharma
Rimpi Sharma