ਦੁੱਖਦਾਈ ਖ਼ਬਰ : ਵਿਦੇਸ਼ ਜਾਣ ਤੋਂ ਪਹਿਲਾਂ ਇਕਲੋਤੇ ਪੁੱਤ ਦੀ ਹੋਈ ਮੌਤ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਭਿਆਨਕ ਹਾਦਸੇ ਦੌਰਾਨ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਦੇ ਰੂਪ 'ਚ ਹੋਈ ਹੈਂ। ਦੱਸਿਆ ਜਾ ਰਿਹਾ ਮ੍ਰਿਤਕ ਕਰਨ ਚੰਡੀਗੜ੍ਹ ਆਈਲੈਟਸ ਕਰ ਰਿਹਾ ਸੀ ।ਮ੍ਰਿਤਕ ਦੇ ਪਿਤਾ ਨੇ ਕਿਹਾ ਕਰਨ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤ ਸੀ, ਉਹ ਆਪਣੀਆਂ ਕਲਾਸਾਂ ਲਗਾ ਕੇ ਵਾਪਸ ਪਿੰਡ ਆ ਰਿਹਾ ਸੀ ।ਉਸ ਦਾ ਤਾਇਆ ਉਸ ਨੂੰ ਡੇਰਾਬੱਸੀ ਤੋਂ ਸੈਦਪੁਰਾ ਮੋਟਰਸਾਈਕਲ 'ਤੇ ਲੈ ਗਿਆ ਤੇ ਉਹ ਸਟੇਸ਼ਨਰੀ ਲੈਣ ਲਈ ਦੁਕਾਨ ਦੇ ਬਾਹਰ ਖੜ੍ਹਾ ਸੀ।

ਇਸ ਦੌਰਾਨ ਦੇਹਰਾਦੂਨ ਵੱਲ ਜਾ ਰਹੇ ਆਕਸੀਜਨ ਟੈਕਰ ਨੇ ਸੜਕ 'ਤੇ ਕੱਟ ਲਗਾਉਂਦੇ ਹੋਏ ਕਰਨ ਨੂੰ ਆਪਣੀ ਲਪੇਟ 'ਚ ਲੈ ਗਿਆ। ਜਿਸ ਕਾਰਨ ਕਰਨ ਗੰਭੀਰ ਜਖ਼ਮੀ ਹੋ ਗਿਆ, ਲੋਕਾਂ ਵਲੋਂ ਉਸ ਨੂੰ ਮੌਕੇ 'ਤੇ ਹੀ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਕਿਹਾ ਵਿਦੇਸ਼ ਜਾਣ ਲਈ ਉਸ ਨੇ ਕੁਝ ਮਹੀਨੇ ਪਹਿਲਾਂ ਆਪਣਾ ਪਲਾਟ ਵੇਚ ਕੇ 18 ਲੱਖ ਰੁਪਏ ਇਕੱਠੇ ਕੀਤੇ ਸਨ ।