ਦੁੱਖਦਾਈ ਖ਼ਬਰ: ਵਿਦੇਸ਼ ‘ਚ ਪੰਜਾਬੀ ਕੁੜੀ ਦੀ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਪੰਜਾਬ ਤੋਂ ਪੜ੍ਹਾਈ ਕਰਨ ਗਈ 29 ਸਾਲਾ ਗਗਨਦੀਪ ਕੌਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਗਗਨਦੀਪ ਕੈਨੇਡਾ ਦੇ ਮੌਂਟਰੀਅਲ ਵਿੱਚ ਰਹਿੰਦੀ ਸੀ। ਉਹ ਸਵੇਰੇ ਜਦੋ ਕੰਮ ਤੇ ਜਾ ਰਹੀ ਸੀ ਤੇ ਸੜਕ ਪਾਰ ਕਰਦੇ ਸਮੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਦੇ ਨਾਮ ਤੇ GoFundMe ਫਦਰੇਜਰ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਪੈਸੇ ਇਕੱਠੇ ਕਰਕੇ ਉਸ ਦੇ ਅੰਤਿਮ ਸੰਸਕਾਰ ਦੀ ਲਾਗਤ ਤੇ ਉਸ ਦੇ ਪਤੀ , ਧੀ ਨੂੰ ਕੈਨੇਡਾ ਦਾ ਵੀਜ਼ਾ ਪ੍ਰਾਪਤ ਕਰਵਾਉਣ 'ਚ ਮਦਦ ਹੋ ਸਕੇ। ਦੱਸ ਦਈਏ ਕਿ ਗਗਨਦੀਪ ਆਪਣੇ ਪਿੱਛੇ ਇਕ ਧੀ ਤੇ ਪਤੀ ਨੂੰ ਛੱਡ ਗਈ ਹੈ ।